ਲਾਵਾਂ ਫੇਰੇ ਫ਼ਿਲਮ ਦਾ ਪਹਿਲਾ ਗੀਤ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

Reported by: PTC Punjabi Desk | Edited by: Gourav Kochhar  |  January 14th 2018 08:36 AM |  Updated: January 14th 2018 08:36 AM

ਲਾਵਾਂ ਫੇਰੇ ਫ਼ਿਲਮ ਦਾ ਪਹਿਲਾ ਗੀਤ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

9 ਫਰਵਰੀ ਨੂੰ ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ ਤੇ ਹੁਣ ਫ਼ਿਲਮ ਦਾ ਪਹਿਲਾ ਗੀਤ 'ਪਰਹੁਣੇ' ਰਿਲੀਜ਼ ਹੋ ਗਿਆ ਹੈ।

ਥੋੜ੍ਹਾ ਜਿੰਨਾ ਗੀਤ ਸਾਨੂੰ ਉਂਝ ਟਰੇਲਰ 'ਚ ਵੀ ਸੁਣਨ ਨੂੰ ਮਿਲ ਰਿਹਾ ਹੈ। ਗੀਤ ਨੂੰ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਲਾਡੀ ਗਿੱਲ ਦਾ ਹੈ।

ਰੌਸ਼ਨ ਪ੍ਰਿੰਸ Roshan Prince ਨੇ ਗੀਤ ਨਾਲ ਸਬੰਧਤ ਕੁਝ ਤਸਵੀਰਾਂ ਪੋਸਟ ਕਰਕੇ ਦੱਸਿਆ ਕਿ 'ਪਰਹੁਣੇ' ਗੀਤ ਜੀਜਿਆਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, 'ਦੁਨੀਆ ਭਰ ਦੇ ਜੀਜਿਆਂ ਨੂੰ ਡਾਂਸ ਫਲੋਰ 'ਤੇ ਸੱਦਾ ਦੇਣ ਜਾ ਰਹੇ ਹਾਂ।' ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ ਹੈ, ਜਿਸ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਜੀਜਿਆਂ ਦੇ ਰੋਲ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਪਹਿਲਾਂ ਵੀ ਸੁਪਰਹਿੱਟ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network