ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਨਾਲ ਸਾਂਝਾ ਕੀਤਾ ਬੇਹੱਦ ਹੀ ਕਿਊਟ ਜਿਹਾ ਵੀਡੀਓ
ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਨਾਲ ਸਾਂਝਾ ਕੀਤਾ ਬੇਹੱਦ ਹੀ ਕਿਊਟ ਜਿਹਾ ਵੀਡੀਓ
Parmish Verma shares cute video with his newborn daughter Sadaa: ਹਾਲ ਹੀ ‘ਚ ਪਰਮੀਸ਼ ਵਰਮਾ ਇੱਕ ਬੱਚੀ ਦੇ ਪਿਤਾ ਬਣੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੂੰ ਮਾਪੇ ਬਣਨ ਲਈ ਵਧਾਈਆਂ ਦੇ ਰਹੇ ਹਨ। ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : Sapna Choudhary Dance Video: ਹਰੇ ਰੰਗ ਦੇ ਸੂਟ ‘ਚ ਖੂਬ ਲਟਕੇ ਝਟਕੇ ਵਾਲੇ ਡਾਂਸ ਨਾਲ ਸਪਨਾ ਨੇ ਲੁੱਟਿਆ ਦਰਸ਼ਕਾਂ ਦਾ ਦਿਲ
image source Instagram
ਐਕਟਰ/ਗਾਇਕ ਪਰਮੀਸ਼ ਵਰਮਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੀ ਨੰਨ੍ਹੀ ਧੀ ਨੂੰ ਗੋਦੀ ‘ਚ ਲੈ ਕੇ ਝੂੰਮਦੇ ਹੋਏ ਨਜ਼ਰ ਆ ਰਹੇ ਹਨ। ਪਿਓ-ਧੀ ਦਾ ਇਹ ਵੀਡੀਓ ਪ੍ਰਸ਼ੰਸਕਾਂ ਤੇ ਕਲਾਕਾਰਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪਰਮੀਸ਼ ਨੂੰ ਮੁਬਾਰਕਾਂ ਦੇਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।
image source Instagram
ਦੱਸ ਦਈਏ ਅਜੇ ਪਰਮੀਸ਼ ਵਰਮਾ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਨਾਮ ਦਾ ਖੁਲਾਸਾ ਕਰ ਦਿੱਤਾ ਹੈ। ਗੀਤ ਗਰੇਵਾਲ ਤੇ ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਨਾਮ 'ਸਦਾ' ਰੱਖਿਆ ਹੈ।
image source Instagram
ਪਰਮੀਸ਼ ਵਰਮਾ ਨੇ ਪਿਛਲੇ ਸਾਲ ਆਪਣੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦਾ ਵਿਆਹ ਕੈਨੇਡਾ ‘ਚ ਹੋਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ ਸਨ।
ਪਰਮੀਸ਼ ਵਰਮਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਤੋਂ ਇਲਾਵਾ ਉਹ ਕਮਾਲ ਦੇ ਐਕਟਰ ਵੀ ਹਨ। ਬਹੁਤ ਜਲਦ ਉਹ ਆਪਣੀਆਂ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਅਖੀਰਲੀ ਵਾਰ ਉਹ ਆਪਣੇ ਪਿਤਾ ਦੇ ਨਾਲ 'ਮੈਂ ਤੇ ਬਾਪੂ' ਫ਼ਿਲਮ ‘ਚ ਨਜ਼ਰ ਆਏ ਸਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
