ਤਲਾਕ ਦੀਆਂ ਖ਼ਬਰਾਂ ਦੇ ਚੱਲਦੇ ਪ੍ਰਿਯੰਕਾ ਚੋਪੜਾ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

Written by  Rupinder Kaler   |  November 23rd 2021 05:47 PM  |  Updated: November 23rd 2021 05:47 PM

ਤਲਾਕ ਦੀਆਂ ਖ਼ਬਰਾਂ ਦੇ ਚੱਲਦੇ ਪ੍ਰਿਯੰਕਾ ਚੋਪੜਾ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਪ੍ਰਿਯੰਕਾ ਚੋਪੜਾ (Priyanka Chopra) ਤੇ ਨਿੱਕ ਜੋਨਸ ਦੇ ਤਲਾਕ ਦੀਆਂ ਅਫਵਾਹਾਂ ਲਗਾਤਾਰ ਜਾਰੀ ਹਨ, ਕਿਉਂਕਿ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਤੋਂ ਨਿਕ ਦਾ ਸਰ ਨੇਮ ਹਟਾ ਦਿੱਤਾ ਹੈ । ਪਰ ਇਹਨਾਂ ਅਫਵਾਹਾਂ ਦੇ ਚੱਲਦੇ ਪ੍ਰਿਯੰਕਾ (Priyanka Chopra)  ਨੇ ਨਿਕ ਦੀ ਵੀਡੀਓ ’ਤੇ ਅਜਿਹਾ ਕਮੈਂਟ ਕੀਤਾ ਹੈ, ਜਿਸ ਨੇ ਇਹਨਾਂ ਅਫਵਾਹਾਂ ਤੇ ਠੱਲ ਪਾ ਦਿੱਤੀ ਹੈ ।ਪ੍ਰਿਯੰਕਾ ਦੇ ਕਮੈਂਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ ‘ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਅਤੇ ਉਸਦੀ ਬਾਹਾਂ ਵਿੱਚ ਮਰਨਾ ਚਾਹੁੰਦੀ ਹੈ ।

Priyanka Chopra- Pic Courtesy: Instagram

ਹੋਰ ਪੜ੍ਹੋ :

ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਕੀਤਾ ਵੱਡਾ ਖੁਲਾਸਾ, ਵੀਡੀਓ ਵਾਇਰਲ

Priyanka Chopra, Nick Jonas Make Donations To Assam Flood Relief Pic Courtesy: Instagram

ਅਦਭੁਤ! ਮੈਂ ਤੁਹਾਡੀਆਂ ਬਾਹਾਂ ਵਿੱਚ ਮਰਨਾ ਚਾਹੁੰਦੀ ਹਾਂ’ । ਪ੍ਰਿਯੰਕਾ (Priyanka Chopra)  ਦੇ ਇਸ ਕਮੈਂਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਤਲਾਕ ਦੀ ਤਾਂ ਗੱਲ ਬਹੁਤ ਦੂਰ ਦੀ ਹੈ । ਉੱਧਰ ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਆਪਣੀ ਨਵੀਂ ਫਿਲਮ ਮੈਟ੍ਰਿਕਸ ਦਾ ਪੋਸਟਰ ਰਿਲੀਜ਼ ਕੀਤਾ ਹੈ। ਖ਼ਬਰਾਂ ਮੁਤਾਬਿਕ ਪ੍ਰਿਯੰਕਾ ਦੀ ਇਹ ਫਿਲਮ 12 ਦਸੰਬਰ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Nick Jonas (@nickjonas)

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ।ਪ੍ਰਿਯੰਕਾ ਚੋਪੜਾ (Priyanka Chopra)  ਵਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਕੁਝ ਹੀ ਮਿੰਟਾਂ 'ਚ ਲੱਖਾਂ ਲਾਈਕਸ ਸਮੇਤ ਕਮੈਂਟਸ ਦੇਖਣ ਨੂੰ ਮਿਲੇ । ਇਸ ਦੇ ਨਾਲ ਹੀ ਫਿਲਮ ਦੇ ਪੋਸਟਰ 'ਤੇ ਕੁਝ ਅਜਿਹੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ ਜੋ ਪ੍ਰਿਯੰਕਾ ਦੇ ਤਲਾਕ ਦੀਆਂ ਅਫਵਾਹਾਂ ਨਾਲ ਜੁੜੀਆਂ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network