ਪਹਿਲੀ ਵਾਰ ਸੰਨੀ ਤੇ ਬੌਬੀ ਦਿਓਲ ਦੀਆਂ ਸਕੀਆਂ ਭੈਣਾਂ ਦੀ ਤਸਵੀਰ ਆਈ ਸਾਹਮਣੇ

written by Rupinder Kaler | October 22, 2021

ਸੰਨੀ ਦਿਓਲ (sunny deol) ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਸੰਨੀ ਦਿਓਲ ਦੇ ਜਨਮ ਦਿਨ ’ਤੇ ਬੌਬੀ ਦਿਓਲ ਨੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ । ਬੌਬੀ (bobby deol ) ਨੇ ਇਸ ਮੌਕੇ ਤੇ ਆਪਣੀਆਂ ਸਕੀਆਂ ਭੈਣਾਂ ਦੀ ਤਸਵੀਰ ਸਾਂਝੀ ਕੀਤੀ । ਇਸ ਤਸਵੀਰ ਵਿੱਚ ਇਹਨਾਂ ਚਾਰਾਂ ਭੈਣ ਭਰਾਵਾਂ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ।

Image Source: Instagram

ਹੋਰ ਪੜ੍ਹੋ :

ਕਾਦਰ ਖ਼ਾਨ ਦਾ ਹੈ ਅੱਜ ਜਨਮ ਦਿਨ, ਇਸ ਬੰਦੇ ਨੇ ਕਾਦਰ ਖਾਨ ਨੂੰ ਦਿੱਤਾ ਸੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ

Image Source: Instagram

ਬੌਬੀ ਦਿਓਲ (bobby deol )  ਨੇ ਇਸ ਤਸਵੀਰ ਨੂੰ ਬਹੁਤ ਹੀ ਸ਼ਾਨਦਾਰ ਕੈਪਸ਼ਨ ਦਿੱਤਾ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੌਬੀ ਨੇ ਲਿਖਿਆ ‘ਜਨਮ ਦਿਨ ਮੁਬਾਰਕ ਹੋਵੇ ਭਰਾ, ਤੁਸੀਂ ਮੇਰੇ ਲਈ ਪੂਰੀ ਦੁਨੀਆ ਹੋ’ । ਬੌਬੀ ਵੱਲੋਂ ਸਾਂਝੀ ਕੀਤੀ ਇਸ ਤਸਵੀਰ ਤੇ ਲਗਾਤਾਰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰਕੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।

Image Source: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ (sunny deol)  ਦਾ ਅਸਲ ਨਾਂਅ ਅਜੈ ਸਿੰਘ ਦਿਓਲ ਹੈ । ਉਹਨਾਂ ਨੇ ਬਾਲੀਵੁੱਡ ਵਿਚ 1984 ਵਿੱਚ ਆਈ ਫ਼ਿਲਮ ‘ਬੇਤਾਬ’ ਨਾਲ ਐਂਟਰੀ ਕੀਤੀ ਸੀ । ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਸੰਨੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

You may also like