ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਕਰਦੀ ਹੈ ਨਫਰਤ

written by Rupinder Kaler | September 29, 2021

ਅਦਾਕਾਰਾ ਐਸ਼ਵਰਿਆ ਰਾਏ ਬੱਚਨ (aishwarya rai) ਦੀ ਖੂਬਸੁਰਤੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ । ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਐਸ਼ਵਰਿਆ ਰਾਏ ਦੀ ਖੂਬਸੁਰਤੀ ਨੂੰ ਲੈ ਕੇ ਇਮਰਾਨ ਹਾਸ਼ਮੀ (emraan-hashmi)  ਨੇ ਬਹੁਤ ਗਲਤ ਗੱਲ ਕਹਿ ਦਿੱਤੀ ਸੀ । ਇਸ ਸਭ ਤੋਂ ਬਾਅਦ ਐਸ਼ਵਰਿਆ ਇਮਰਾਨ (emraan-hashmi) ਨੂੰ ਨਫਰਤ ਕਰਨ ਲੱਗ ਗਈ ਸੀ । ਦਰਅਸਲ ਇਹ ਕਿੱਸਾ ਸਾਲ 2014 ਦਾ ਹੈ, ਜਦੋਂ ਕਰਣ ਜੌਹਰ ਦੇ ਸ਼ੋਅ ਵਿੱਚ ਇਮਰਾਨ ਰਾਸ਼ਮੀ ਗੈਸਟ ਦੇ ਤੌਰ ਤੇ ਪਹੁੰਚੇ ਸਨ ।

emraan-hashmi Pic Courtesy: Instagram

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਬਾਲੀਵੁੱਡ ਦਾ ਸੁਪਰ ਸਟਾਰ, ਦੱਸੋ ਭਲਾ ਹੈ ਕੌਣ

Pic Courtesy: Instagram

ਇਸ ਮੌਕੇ ਤੇ ਨਿਰਦੇਸ਼ਕ ਮਹੇਸ਼ ਭੱਟ ਨੂੰ ਵੀ ਬੁਲਾਇਆ ਗਿਆ ਸੀ । ਇਸ ਸ਼ੋਅ ਵਿੱਚ ਕਰਣ ਜੌਹਰ ਨੇ ਇਮਰਾਨ ਹਾਸ਼ਮੀ (emraan-hashmi)  ਲਈ ਇੱਕ ਗੇਮ ਰੱਖੀ ਸੀ । ਇਸ ਗੇਮ ਵਿੱਚ ਕਰਣ ਜੌਹਰ ਨੇ ਇਮਰਾਨ ਦੇ ਅੱਗੇ ਕੁਝ ਚੀਜ਼ਾਂ ਦੇ ਨਾਂਅ ਲੈਣੇ ਸਨ, ਇਹਨਾਂ ਚੀਜ਼ਾਂ ਦੇ ਨਾਂਅ ਸੁਣਕੇ ਇਮਰਾਨ ਦੇ ਦਿਮਾਗ ਵਿੱਚ ਜਿਸ ਦਾ ਨਾਂਅ ਆਉਂਦਾ ਸੀ, ਉਸ ਨੂੰ ਬੋਲਣਾ ਸੀ । ਇਸ ਦੌਰਾਨ ਜਦੋਂ ਕਰਣ ਨੇ ‘ਪਲਾਸਟਿਕ’ ਦਾ ਨਾਂਅ ਲਿਆ ਤਾਂ ਇਮਰਾਨ ਨੇ ਐਸ਼ਵਰਿਆ ਦਾ ਨਾਂਅ ਲੈ ਦਿੱਤਾ ।

Pic Courtesy: Instagram

ਇਸ ਦਾ ਮਤਲਬ ਇਹ ਸੀ ਕਿ ਐਸ਼ਵਰਿਆ (aishwarya rai)  ਦੀ ਜੋ ਖੂਬਸੁਰਤੀ ਹੈ ਉਹ ਪਲਾਸਟਿਕ ਵਰਗੀ ਹੈ ਯਾਨੀ ਨਕਲੀ ਹੈ । ਇਸ ਸਭ ਤੋਂ ਬਾਅਦ ਕਿਸੇ ਨੇ ਐਸ਼ਵਰਿਆ ਤੋਂ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਸਭ ਤੋਂ ਗੰਦਾ ਕਮੈਂਟ ਕਿਹੜਾ ਲੱਗਿਆ ਸੀ ਤਾਂ ਉਹਨਾਂ ਨੇ ਬਿਨ੍ਹਾਂ ਝਿਜਕ ਕਿਹਾ ਪਲਾਸਟਿਕ ਵਾਲਾ । ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਐਸ਼ਵਰਿਆ ਇਮਰਾਨ ਨੂੰ ਕਿੰਨੀ ਨਫਰਤ ਕਰਦੀ ਹੈ ।

0 Comments
0

You may also like