ਇਸ ਵਜ੍ਹਾ ਕਰਕੇ ਦਿਲਜੀਤ ਦੋਸਾਂਝ ਨੂੰ ਕੀਤਾ ਜਾ ਰਿਹਾ ਸੀ ਟਰੋਲ, ਦਿਲਜੀਤ ਨੇ ਦਿੱਤਾ ਅਜਿਹਾ ਜਵਾਬ ਟਰੋਲਰ ਦੀ ਹੋ ਗਈ ਬੋਲਤੀ ਬੰਦ

written by Rupinder Kaler | July 08, 2021

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਏਨੀਂ ਦਿਨੀਂ ਆਪਣੀ ਨਵੀਂ ਐਲਬਮ ਨੂੰ ਲੈ ਕੇ ਕਾਫੀ ਬਿਜ਼ੀ ਚੱਲ ਰਹੇ ਹਨ । ਆਪਣੀ ਇਸ ਐਲਬਮ ਨੂੰ ਲੈ ਕੇ ਦਿਲਜੀਤ ਹਰ ਦਿਨ ਕੁਝ ਨਾ ਕੁਝ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹਨ, ਤਾਂ ਜੋ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਹਰ ਤਰ੍ਹਾਂ ਦੀ ਅਪਡੇਟ ਮਿਲ ਸਕੇ । ਹਾਲ ਹੀ ਵਿੱਚ ਦਿਲਜੀਤ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

Pic Courtesy: Instagram
ਹੋਰ ਪੜ੍ਹੋ : ਕਿਸਾਨਾਂ ਨੇ ਰਾਮ ਸਿੰਘ ਰਾਣਾ ਦੀ ਗੋਲਡਨ ਹੱਟ ਅੱਗੇ ਲਗਾਏ ਪੱਥਰ ਪੁੱਟ ਸੁੱਟੇ
Pic Courtesy: Instagram
ਇਹਨਾਂ ਤਸਵੀਰਾਂ ਵਿੱਚ ਉਹਨਾਂ ਦੇ ਨਾਲ ਮਾਡਲ ਐਲਵਾ ਨਜ਼ਰ ਆ ਰਹੀ ਹੈ । ਪਰ ਇਹਨਾਂ ਤਸਵੀਰਾਂ ਨੂੰ ਲੈ ਕੇ ਕੁਝ ਲੋਕਾਂ ਨੇ ਉਹਨਾਂ ਨੂੰ ਟਰੋਲਲ ਕਰਨ ਦੀ ਕੋਸ਼ਿਸ਼ ਕੀਤੀ । ਪਰ ਇਹਨਾਂ ਲੋਕਾਂ ਨੂੰ ਦਿਲਜੀਤ ਨੇ ਅਜਿਹਾ ਜਵਾਬ ਦਿੱਤਾ ਕਿ ਉਹਨਾਂ ਦੀ ਬੋਲਤੀ ਬੰਦ ਹੋ ਗਈ । ਦਰਅਸਲ ਕੁਝ ਲੋਕਾਂ ਨੇ ਉਹਨਾਂ ਦੀਆਂ ਲੱਤਾਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਸਨ ।
Pic Courtesy: Instagram
ਲੋਕਾਂ ਦੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਦੋ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ‘ਜਿਹੜੇ ਮੇਰੀਆਂ ਲੱਤਾਂ ਨੂੰ ਲੈ ਕੇ ਗੱਲਾਂ ਕਰ ਰਹੇ ਹਨ, ਉਹਨਾਂ ਲਈ ਨਜਦੀਕ ਤੋਂ ਇਹ ਤਸਵੀਰਾਂ ਹਨ । ਧੁੱਪ ਵਿੱਚ ਲੰਮੇ ਪੈ ਕੇ ਲੱਤਾਂ ਟੈਨ ਕੀਤੀਆਂ ਭੋਲਿਓ । ਦੇਖ ਲਓ ਨਜ਼ਦੀਕ ਤੋਂ ।’ ਦੂਜੀ ਤਸਵੀਰ ਵਿੱਚ ਲਿਖਿਆ ਹੈ ਕਿ ਗੋਰੀਆਂ ਨੂੰ ਚਾਕਲੇਟ ਪਸੰਦ ਹੈ ।
 
View this post on Instagram
 

A post shared by DILJIT DOSANJH (@diljitdosanjh)

0 Comments
0

You may also like