ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਇਸ ਵਜ੍ਹਾ ਕਰਕੇ ਰਹਿੰਦੇ ਹਨ ਗੰਜੇ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

written by Rupinder Kaler | September 06, 2021

ਰਿਤਿਕ ਰੌਸ਼ਨ (Hrithik Roshan) ਦੇ ਪਿਤਾ ਰਾਕੇਸ਼ ਰੌਸ਼ਨ (Rakesh Roshan ) ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਹਨ । ਉਹਨਾਂ ਨੇ ਐਕਟਿੰਗ ਤੋਂ ਬਾਅਦ ਫਿਲਮਾਂ ਦਾ ਨਿਰਦੇਸ਼ਨ ਕਰਨਾ ਸ਼ੁਰੂ ਕੀਤਾ ਸੀ । ਉਹਨਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦਾ ਜਨਮ 6 ਸਤੰਬਰ 1949 ਨੂੰ ਮੁੰਬਈ ਵਿੱਚ ਹੋਇਆ ਸੀ । ਉਹ (Rakesh Roshan ) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਰਾਕੇਸ਼ ਰੌਸ਼ਨ ਆਪਣੇ ਸਿਰ ਤੇ ਇੱਕ ਵੀ ਵਾਲ ਨਹੀਂ ਰੱਖਦੇ, ਜਿਸ ਨੂੰ ਦੇਖ ਕੇ ਲੋਕ ਸੋਚਦੇ ਹਨ ਕਿ ਉਹ ਗੰਜੇ ਹਨ । ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੈ ।

Pic Courtesy: Instagram

ਹੋਰ ਪੜ੍ਹੋ :

ਪਰਮੀਸ਼ ਵਰਮਾ ਨੇ ਆਪਣੀ ਗਰਲ ਫ੍ਰੈਂਡ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਇਸ ਦੇ ਪਿੱਛੇ ਇੱਕ ਕਾਰਨ ਹੈ ਜਿਸ ਬਾਰੇ ਤੁਹਾਨੂੰ ਦੱਸਦੇ ਹਾਂ । ਗੱਲ 1987 ਦੀ ਹੈ ਜਦੋਂ ਉਹਨਾਂ (Rakesh Roshan ) ਨੇ ਬਤੌਰ ਡਾਇਰੈਕਟ ਪਹਿਲੀ ਫ਼ਿਲਮ ਖੁਦਗਰਜ਼ ਦਾ ਨਿਰਦੇਸ਼ਨ ਕੀਤਾ ਸੀ । ਇਸ ਦੌਰਾਨ ਉਹਨਾਂ ਨੇ ਮੰਨਤ ਮੰਗੀ ਸੀ ਕਿ ਜੇਕਰ ਫ਼ਿਲਮ ਸਫ਼ਲ ਹੁੰਦੀ ਹੈ ਤਾਂ ਉਹ ਤ੍ਰਿਪਤੀ ਬਾਲਾ ਜੀ ਜਾ ਕੇ ਆਪਣੇ ਵਾਲ ਦਾਨ ਕਰਨਗੇ । ਫ਼ਿਲਮ ਹਿੱਟ ਹੋ ਗਈ ਪਰ ਰਾਕੇਸ਼ (Rakesh Roshan )  ਨੇ ਆਪਣੀ ਮੰਨਤ ਪੂਰੀ ਨਹੀਂ ਕੀਤੀ ।

Pic Courtesy: Instagram

ਇਸ ਮੰਨਤ ਦਾ ਉਹਨਾਂ (Rakesh Roshan )  ਦੀ ਪਤਨੀ ਪਿੰਕੀ ਨੂੰ ਪਤਾ ਸੀ । ਉਹ ਰਾਕੇਸ਼ ਰੌਸ਼ਨ ਨੂੰ ਇਹ ਮੰਨਤ ਵਾਰ ਵਾਰ ਯਾਦ ਦਿਵਾਉਂਦੀ ਸੀ । ਇਸ ਤੋਂ ਬਾਅਦ ਰਾਕੇਸ਼ ਰੌਸ਼ਨ ਨੇ ਤ੍ਰਿਪਤੀ ਬਾਲਾਜੀ ਜਾ ਕੇ ਆਪਣੀ ਮੰਨਤ ਪੂਰੀ ਕੀਤੀ ਤੇ ਕਸਮ ਖਾਧੀ ਕਿ ਉਹ ਆਪਣੇ ਸਿਰ ਤੇ ਕਦੇ ਵਾਲ ਨਹੀਂ ਰੱਖਣਗੇ । ਇਸ ਦੇ ਨਾਲ ਉਹ ਬਾਲੀਵੁੱਡ ਵਿੱਚ ਸਫ਼ਲ ਵੀ ਹੁੰਦੇ ਗਏ ।

0 Comments
0

You may also like