ਇਸ ਵਜ੍ਹਾ ਕਰਕੇ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ ਨੇ ਨਹੀਂ ਕਰਵਾਇਆ ਕਿਸੇ ਐਕਟਰ ਨਾਲ ਵਿਆਹ

written by Rupinder Kaler | November 11, 2021 02:07pm

ਬਾਲੀਵੁੱਡ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸਿਤਾਰੇ ਹਨ ਜਿਨ੍ਹਾਂ ਨੂੰ ਆਪਣੇ ਕੋ-ਸਟਾਰ ਨਾਲ ਹੀ ਪਿਆਰ ਹੋਇਆ ਤੇ ਫਿਰ ਵਿਆਹ ਵੀ ਕੀਤਾ । ਪਰ ਇਸ ਫ਼ਿਲਮ ਇੰਡਸਟਰੀ ਵਿੱਚ ਕੁਝ ਇਸ ਤਰ੍ਹਾਂ ਦੇ ਸਿਤਾਰੇ ਵੀ ਹਨ ਜਿਨ੍ਹਾਂ ਨੇ ਆਮ ਬੰਦਿਆਂ ਨਾਲ ਵਿਆਹ ਕਰਵਾਇਆ । ਇਸ ਲਿਸਟ ਵਿੱਚ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ (juhi chawla, madhuri dixit) ਵੀ ਸ਼ਾਮਿਲ ਹਨ । ਇਹ ਦੋਵੇਂ ਆਪਣੇ ਜ਼ਮਾਨੇ ਦੀਆਂ ਟੌਪ ਦੀਆਂ ਹੀਰੋਇਨਾਂ ਸੀ । ਪਰ ਦੋਹਾਂ ਨੇ ਬਾਲੀਵੁੱਡ ਤੋਂ ਦੂਰ ਆਮ ਬੰਦਿਆਂ ਦਾ ਛੁਪ ਕੇ ਵਿਆਹ ਕਰਵਾਇਆ । ਮਾਧੁਰੀ ਨੇ ਜਿੱਥੇ ਅਮਰੀਕਾ ਵਿੱਚ ਰਹਿਣ ਵਾਲੇ ਡਾਕਟਰ ਸ਼੍ਰੀਰਾਮ ਨੇਨੇ ਨਾਲ ਵਿਆਹ ਕਰਵਾਇਆ ਉੱਥੇ ਜੂਹੀ ਨੇ ਜੈ ਮਹਿਤਾ ਨੂੰ ਆਪਣਾ ਹਮਸਫਰ ਬਣਾਇਆ । ਇਹਨਾਂ ਦੋਹਾਂ ਦੇ ਹੋਏ ਅਚਾਨਕ ਵਿਆਹ ਤੋਂ ਪ੍ਰਸ਼ੰਸਕ ਕਾਫੀ ਹੈਰਾਨ ਸਨ ।

Pic Courtesy: Instagram

ਹੋਰ ਪੜ੍ਹੋ :

ਅਫਸਾਨਾ ਖ਼ਾਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਮੂੰਹ ਤੋੜ ਜਵਾਬ, ਕਹੀ ਵੱਡੀ ਗੱਲ

Pic Courtesy: Instagram

ਕਿਉਂਕਿ ਦੋਹਾਂ ਨੇ ਸਭ ਤੋਂ ਛੁਪ ਕੇ ਆਮ ਬੰਦਿਆਂ ਨਾਲ ਵਿਆਹ ਕਰਵਾਇਆ ਸੀ, ਤੇ ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਅਜਿਹਾ ਇਹਨਾਂ ਦੋਹਾਂ ਨੇ ਕਿਉਂ ਕੀਤਾ । ਦਰਅਸਲ ਇਸ ਦਾ ਖੁਲਾਸਾ ਦੋਹਾ ਨੇ ਕੌਫੀ ਵਿੱਦ ਕਰਣ ਵਿੱਚ ਕੀਤਾ ਸੀ । ਕਰਣ ਨੇ ਦੋਹਾਂ ਨੂੰ ਪੁੱਛਿਆ ਸੀ ਕਿ ਉਹਨਾਂ ਦੋਹਾਂ ਨੇ ਵਿਆਹ ਲਈ ਕਿਸੇ ਐਕਟਰ ਨੂੰ ਮੌਕਾ ਕਿਉਂ ਨਹੀਂ ਦਿੱਤਾ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਾਧੁਰੀ (juhi chawla, madhuri dixit)  ਨੇ ਕਿਹਾ ‘ਮੈਂ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਨਾਲ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਆਮਿਰ ਖ਼ਾਨ ਦੇ ਨਾਲ ਵੀ ਦੋ ਫ਼ਿਲਮਾਂ ਵਿੱਚ ਸਕਰੀਨ ਸ਼ੇਅਰ ਕੀਤਾ ਹੈ ।

 

View this post on Instagram

 

A post shared by Madhuri Dixit (@madhuridixitnene)


ਪਰ ਸਭ ਦੇ ਨਾਲ ਏਨਾਂ ਹੀ, ਸ਼ਾਇਦ ਵਿਆਹ ਲਈ ਮੈਨੂੰ ਕੋਈ ਪਸੰਦ ਨਹੀਂ ਆਇਆ । ਮੇਰਾ ਪਤੀ ਮੇਰੇ ਲਈ ਹੀਰੋ ਹੈ’। ਜੂਹੀ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ‘ਹਰ ਕੋਈ ਸ਼ਾਨਦਾਰ ਐਕਟਰ ਹੈ । ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਪਤੀ ਨੂੰ ਜਿਆਦਾ ਸਮਾਂ ਸ਼ੀਸ਼ੇ ਅੱਗੇ ਸਮਾਂ ਬਿਤਾਉਂਦੇ ਹੋਏ ਹੈਂਡਲ ਕਰ ਸਕਦੀ ਸੀ । ਮੈਂ ਇਹ ਸੋਚ ਵੀ ਨਹੀਂ ਸਕਦੀ ਕਿ ਮੈਂ ਇਸ ਤਰ੍ਹਾ ਦੇ ਬੰਦੇ ਨਾਲ ਵਿਆਹ ਕਰ ਰਹੀ ਹਾਂ ਜਿਹੜਾ ਸ਼ੀਸੇ ਦੇ ਅੱਗੇ ਬੈਠਾ ਰਹਿੰਦਾ ਹੈ । ਇਸ ਲਈ ਮੈਂ ਸ਼ੁਰੂ ਤੋਂ ਇਸ ਮਾਮਲੇ ਵਿੱਚ ਕਲੀਅਰ ਸੀ । ਵੈਸੇ ਵੀ ਮੈਂ ਆਪਣੇ ਪਤੀ ਜੈ ਮਹਿਤਾ ਤੋਂ ਕਾਫੀ ਇਮਪ੍ਰੈੱਸ ਸੀ । ਇਸ ਕਰਕੇ ਮੈਂ ਕਿਸੇ ਅਦਾਕਾਰ ਵਿਆਹ ਨਹੀਂ ਕਰਨਾ ਚਾਹੁੰਦੀ ਸੀ ।

You may also like