ਇਸ ਵਜ੍ਹਾ ਕਰਕੇ ਨਰਗਿਸ ਸੁਨੀਲ ਦੱਤ ਦੀ ਤੋਹਫੇ ਵਿੱਚ ਲਿਆਂਦੀ ਸਾੜ੍ਹੀ ਕਦੇ ਨਹੀਂ ਸੀ ਪਹਿਣਦੀ !

written by Rupinder Kaler | May 27, 2021 04:41pm

ਸੁਨੀਲ ਦੱਤ ਤੋਂ ਪਹਿਲਾਂ ਨਰਗਿਸ ਰਾਜ ਕਪੂਰ ਨਾਲ ਰਿਲੇਸ਼ਨ ਵਿੱਚ ਸੀ । ਪਰ ਨੌ ਸਾਲਾਂ ਬਾਅਦ ਉਹਨਾਂ ਦਾ ਬ੍ਰੇਕਅਪ ਹੋ ਗਿਆ ਸੀ । ਸੁਨੀਲ ਦੱਤ ਤੇ ਨਰਗਿਸ ਦੇ ਰਿਸ਼ਤੇ ਵਿੱਚ ਕੁਝ ਖ਼ਾਸ ਗੱਲਾਂ ਸੀ ਜਿਹੜੀਆਂ ਉਹਨਾਂ ਨੂੰ ਹੋਰਾਂ ਤੋਂ ਵੱਖ ਬਨਾਉਂਦੀਆਂ ਸਨ । ਸੁਨੀਲ ਨਰਗਿਸ ਨੂੰ ਬਹੁਤ ਪਿਆਰ ਕਰਦੇ ਸਨ । ਉਹ ਉਹਨਾਂ ਨੂੰ ਅਕਸਰ ਤੋਹਫੇ ਵਿੱਚ ਸਾੜ੍ਹੀ ਦਿੰਦੇ ਸਨ । ਨਰਗਿਸ ਨੂੰ ਵੀ ਸਾੜ੍ਹੀਆਂ ਬਹੁਤ ਪਸੰਦ ਸਨ । ਉਹ ਪਤੀ ਤੋਂ ਮਿਲਿਆ ਹਰ ਤੋਹਫਾ ਸਹੇਜ਼ ਕੇ ਰੱਖਦੀ ਸੀ । ਪਰ ਨਰਗਿਸ ਸੁਨੀਲ ਦੱਤ ਦੀ ਦਿੱਤੀ ਸਾੜ੍ਹੀ ਕਦੇ ਪਹਿਣਦੀ ਨਹੀਂ ਸੀ ।

sunil dutt and nargis image Pic Courtesy: Instagram

ਹੋਰ ਪੜ੍ਹੋ :

ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਿੱਕਿਆਂ ਦੇ ਹੇਠਾਂ ਇਸ ਤਰ੍ਹਾਂ ਦੇ ਨਿਸ਼ਾਨ ਕਿਉਂ ਹੁੰਦੇ ਹਨ ! ਨਹੀਂ ਜਾਣਦੇ ਤਾਂ ਜਾਣ ਲਵੋ

Nargis Dutt Pic Courtesy: Instagram

ਦਰਅਸਲ ਜਦੋਂ ਵੀ ਸੁਨੀਲ ਦੱਤ ਨਰਗਿਸ ਨੂੰ ਕੋਈ ਸਾੜ੍ਹੀ ਦਿੰਦੇ ਸਨ ਤਾਂ ਉਹ ਉਸ ਸਾੜ੍ਹੀ ਨੂੰ ਸੰਦੂਕ ਵਿੱਚ ਸਹੇਜ ਕੇ ਰੱਖ ਲੈਂਦੀ ਸੀ । ਸੁਨੀਲ ਦੱਤ ਨੇ ਨਰਗਿਸ ਨੂੰ ਕਦੇ ਵੀ ਉਸ ਸਾੜ੍ਹੀ ਵਿੱਚ ਨਹੀਂ ਸੀ ਦੇਖਿਆ ਜਿਹੜੀ ਉਹਨਾਂ ਨੇ ਨਰਗਿਸ ਨੂੰ ਤੋਹਫੇ ਵਿੱਚ ਦਿੱਤੀ ਹੁੰਦੀ ਸੀ । ਨਰਗਿਸ ਨੇ ਵੀ ਕਦੇ ਵੀ ਸੁਨੀਲ ਦੱਤ ਨੂੰ ਇਹ ਨਹੀਂ ਦੱਸਿਆ ਕਿ ਉਹ ਸਾੜ੍ਹੀਆਂ ਦਾ ਕੀ ਕਰਦੀ ਹੈ । ਸੁਨੀਲ ਦੱਤ ਤੇ ਨਰਗਿਸ ਇੱਕ ਵਿਆਹ ਦੇ ਫੰਗਸ਼ਨ ਤੇ ਜਾਣ ਲਈ ਤਿਆਰ ਹੋ ਰਹੇ ਸਨ ।

Nargis Dutt Pic Courtesy: Instagram

ਇਸੇ ਦੌਰਾਨ ਸੁਨੀਲ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਨਰਗਿਸ ਉਹਨਾਂ ਦੀ ਲਿਆਂਦੀ ਸਾੜ੍ਹੀ ਕਿਉਂ ਨਹੀਂ ਪਹਿਣਦੀ । ਇਸ ਤੋਂ ਬਾਅਦ ਉਹ ਨਰਗਿਸ ਤੋਂ ਪੁੱਛ ਹੀ ਲੈਂਦੇ ਹਨ ਕਿ ਉਹ ਉਸ ਲਈ ਬਹੁਤ ਮਹਿੰਗੀਆਂ ਸਾੜ੍ਹੀਆਂ ਲੈ ਕੇ ਆਉਂਦੇ ਹਨ, ਉਹ ਕਿੱਥੇ ਹਨ । ਨਰਗਿਸ ਪਹਿਲਾਂ ਤਾਂ ਟਾਲਦੀ ਹੈ ਤਾਂ ਜਦੋਂ ਸੁਨੀਲ ਮੰਨਦੇ ਨਹੀਂ ਤਾਂ ਨਰਗਿਸ ਦੱਸਦੀ ਹੈ ਕਿ ਉਹਨਾਂ ਨੇ ਇਹ ਸਾੜ੍ਹੀਆਂ ਸੰਦੂਕ ਵਿੱਚ ਸਹੇਜ ਕੇ ਰੱਖੀਆਂ ਹਨ ਕਿਉਂਕਿ ਉਹਨਾਂ ਨੂੰ ਕਿਸੇ ਸਾੜ੍ਹੀ ਦਾ ਪ੍ਰਿੰਟ ਪਸੰਦ ਨਹੀਂ ਤੇ ਕਿਸੇ ਦਾ ਰੰਗ ਪਸੰਦ ਨਹੀਂ ।

Nargis Dutt Death Anniversary image source- instagram

ਇਹ ਗੱਲ ਨਰਗਿਸ ਨੇ ਕਦੇ ਵੀ ਸੁਨੀਲ ਦੱਤ ਤੱਕ ਪਹੁੰਚਣ ਨਹੀਂ ਦਿੱਤੀ । ਸੁਨੀਲ ਨਰਗਿਸ ਦੀ ਇਸ ਹਰਕਤ ਤੋਂ ਖੁਸ਼ ਹੁੰਦੇ ਹਨ ਕਿ ਉਹਨਾਂ ਨੇ ਸਾੜ੍ਹੀਆਂ ਪਸੰਦ ਨਾ ਹੋਣ ਦੇ ਬਾਵਜੂਦ ਉਹਨਾਂ ਨੂੰ ਸੰਭਾਲ ਕੇ ਰੱਖਿਆ ਸੀ ।

You may also like