ਇਸ ਵਜ੍ਹਾ ਕਰਕੇ ਗਾਇਕ ਕਰਣ ਔਜਲਾ ਨੇ ਬਣਵਾਇਆ ਬਘਿਆੜ ਵਾਲਾ ਟੈਟੂ …!

written by Rupinder Kaler | September 02, 2021

ਗੀਤਾਂ ਦੀ ਮਸ਼ੀਨ ਕਿਹਾ ਜਾਣ ਵਾਲਾ ਕਰਣ ਔਜਲਾ (Karan Aujla ) ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ । ਹਾਲ ਹੀ ਵਿੱਚ ਉਹ ਆਪਣੀ ਐਲਬਮ ਕਰਕੇ ਚਰਚਾ ਵਿੱਚ ਹੈ । ਉਹ ਗਾਇਕ ਹੋਣ ਦੇ ਨਾਲ-ਨਾਲ ਚੰਗਾ ਗੀਤਕਾਰ ਵੀ ਹੈ । ਜੇਕਰ ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਭਾਵੁਕ ਹੈ, ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਬਹੁਤ ਪਿਆਰ ਕਰਨ ਵਾਲਾ ਇਨਸਾਨ ਹੈ । ਉਹ ਆਪਣੀ ਮਿੱਟੀ ਤੇ ਪਿੰਡ ਨਾਲ ਬਹੁਤ ਜੁੜਿਆ ਹੋਇਆ ਹੈ । ਇਸ ਲਈ ਉਸ ਦੇ ਪਿੰਡ ਦਾ ਜਿਕਰ ਉਸ ਦੇ ਗੀਤਾਂ ਵਿੱਚ ਹੁੰਦਾ ਹੈ ।

ਹੋਰ ਪੜ੍ਹੋ :

ਅਫਸਾਨਾ ਖ਼ਾਨ ਨੇ ਆਪਣੇ ਇਨ੍ਹਾਂ ਚਾਰ ਭਰਾਵਾਂ ਲਈ ਲਿਖਿਆ ਖ਼ਾਸ ਮੈਸੇਜ

ਕਰਣ (Karan Aujla ) ਨੂੰ ਆਪਣੇ ਸਰੀਰ ਤੇ ਟੈਟੂ ਗੁਦਵਾਉਣ ਦਾ ਵੀ ਬਹੁਤ ਸ਼ੌਂਕ ਹੈ ।ਗਾਇਕ ਕਰਣ ਔਜਲਾ ਦੇ ਮਾਪੇ ਬਹੁਤ ਛੋਟੀ ਉਮਰ ਸਵਰਗਵਾਸ ਹੋ ਗਏ ਸਨ ।ਇਸੇ ਲਈ ਕਰਣ (Karan Aujla ) ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਹਨਾਂ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਣ ਲਈ ਆਪਣੀਆਂ ਬਾਹਾਂ ਤੇ ਉਨ੍ਹਾਂ ਦੇ ਮਾਪਿਆਂ ਦੇ ਪੋਰਟਰੇਟ ਨੂੰ ਗੁਦਵਾਇਆ ਹੈ । ਇਸ ਤੋਂ ਇਲਾਵਾ ਜੇ ਤੁਸੀਂ ਦੇਖਿਆ ਹੈ, ਕਰਣ ਨੇ ਆਪਣੇ ਮੋਢੇ 'ਤੇ ਬਘਿਆੜ (Wolves Tattoo)ਦਾ ਟੈਟੂ ਵੀ ਗੁਦਵਾਇਆ ਹੈ ।

ਕਰਣ (Karan Aujla ) ਦਾ ਇਹ ਟੈਟੂ ਏਕਤਾ, ਸੁਰੱਖਿਆ, ਅਧਿਕਾਰ, ਵਫ਼ਾਦਾਰੀ, ਤਾਕਤ ਅਤੇ ਮਜ਼ਬੂਤ ਪਰਿਵਾਰਕ ਸਬੰਧਾਂ ਦਾ ਪ੍ਰਤੀਕ ਹੈ । ਵੱਡਾ ਬਘਿਆੜ ਖੁਦ ਕਰਣ ਦੀ ਨੁਮਾਇੰਦਗੀ ਕਰਦਾ ਹੈ ਅਤੇ ਬਾਕੀ ਦੋ ਉਸ ਦੀਆਂ ਭੈਣਾਂ ਹਨ । ਬਾਂਹ ਦਾ ਪੂਰਾ ਟੈਟੂ ਉਸਦੇ ਪਰਿਵਾਰਕ ਮੈਬਰਾਂ ਨੂੰ ਦਰਸਾਉਂਦਾ ਹੈ । ਇਸ ਤੋਂ ਇਲਾਵਾ ਕਰਣ ਨੇ ਭਗਤ ਸਿੰਘ, ਉਧਮ ਸਿੰਘ, ਉਸਦੇ ਮਾਤਾ-ਪਿਤਾ ਦੇ ਪੋਰਟਰੇਟ ਦਾ ਟੈਟੂ, ਉਸ ਦੀ ਮਾਂ ਦਾ ਨਾਮ ਅਤੇ ਉਸਦੀ ਬਾਂਹ ਦੇ ਨਾਲ ਨਾਲ ਛਾਤੀ ਵਿੱਚ ਇੱਕ ਘੜੀ ਦਾ ਟੈਟੂ ਹੈ ।

0 Comments
0

You may also like