ਇਸ ਵਜ੍ਹਾ ਕਰਕੇ ਗਾਇਕ ‘ਪ੍ਰਿੰਸ’ ਬਣ ਗਿਆ ‘ਰੌਸ਼ਨ ਪ੍ਰਿੰਸ’, ਜਾਣੋਂ ਦਿਲਚਸਪ ਕਹਾਣੀ

written by Rupinder Kaler | September 13, 2021

ਆਪਣੀ ਸੁਰੀਲੀ ਆਵਾਜ਼ ਤੇ ਹਿੱਟ ਗੀਤਾਂ ਕਰਕੇ ਰੌਸ਼ਨ ਪ੍ਰਿੰਸ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ । ਇਸੇ ਕਰਕੇ ਉਹਨਾਂ ਦੀ ਫੈਨ ਫਾਲੋਵਿੰਗ ਵੀ ਬਹੁਤ ਵੱਡੀ ਹੈ । ਪਰ ਇਹਨਾਂ ਪ੍ਰਸ਼ੰਸਕਾਂ ਵਿੱਚੋਂ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਰੌਸ਼ਨ ਪ੍ਰਿੰਸ ਦੇ ਦਾ ਅਸਲ ਨਾਂਅ ਪਤਾ ਹੋਵੇਗਾ । ਰੌਸ਼ਨ ਪ੍ਰਿੰਸ (Roshan Prince ) ਉਹਨਾਂ ਦਾ ਸਟੇਜ ਦਾ ਨਾਂਅ ਹੈ ਜਦੋਂ ਕਿ ਪ੍ਰਿੰਸ ਉਹਨਾਂ ਦਾ ਅਸਲ ਨਾਂਅ ਹੈ ।

Roshan Prince Announces His New Venture. Can You Guess What Is It?

ਹੋਰ ਪੜ੍ਹੋ :

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

roshan prince childhood picture viral on internet Pic Courtesy: Instagram

ਗਾਇਕ ਰੌਸ਼ਨ ਪ੍ਰਿੰਸ (Roshan Prince ) ਵੱਲੋਂ ਆਪਣੇ ਨਾਂਅ ਦੇ ਨਾਲ ਰੌਸ਼ਨ ਲਗਾਉਣ ਪਿੱਛੇ ਬਹੁਤ ਹੀ ਪਿਆਰੀ ਜੀ ਕਹਾਣੀ ਹੈ । ਦਰਅਸਲ ‘ਰੌਸ਼ਨ’ ਨਾਂਅ ਰੋਸ਼ਨ ਪ੍ਰਿੰਸ ਦੇ ਦਾਦੇ ਦਾ ਨਾਂਅ ਸੀ ।ਰੌਸ਼ਨ ਪ੍ਰਿੰਸ ਦੇ ਦਾਦਾ ਜੀ ਵੀ ਆਪਣੇ ਜ਼ਮਾਨੇ ਦੇ ਮਸ਼ਹੂਰ ਕਲਾਕਾਰ ਸਨ । ਰੌਸ਼ਨ ਪ੍ਰਿੰਸ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਸੰਗੀਤ ਦੀ ਦੁਨੀਆ ਵਿੱਚ ਆਇਆ ਹੈ ।

ਇਹ ਇੱਕ ਪੋਤੇ ਦਾ ਆਪਣੇ ਦਾਦੇ ਪ੍ਰਤੀ ਪਿਆਰ ਸੀ ਕਿ ਉਸ ਨੇ ਆਪਣੇ ਦਾਦਾ ਦਾ ਨਾਂਅ ਆਪਣੇ ਨਾਂਅ ਨਾਲ ਜੋੜਿਆ, ਤੇ ਇਸ ਤਰ੍ਹਾਂ ‘ਪ੍ਰਿੰਸ’ ਬਣ ਗਿਆ ਰੌਸ਼ਨ ਪ੍ਰਿੰਸ (Roshan Prince ) । ਕਹਿੰਦੇ ਹਨ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਅਸੀਸਾਂ ਕਿਸੇ ਇਨਸਾਨ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੰਦੇ ਹਨ । ‘ਰੌਸ਼ਨ’ ਨਾਂਅ ਰੌਸ਼ਨ ਪ੍ਰਿੰਸ ਲਈ ਉਸ ਦੇ ਬਜੁਰਗਾਂ ਦਾ ਆਸ਼ੀਰਵਾਦ ਹੀ ਹੈ ।

0 Comments
0

You may also like