ਅਫਗਾਨਿਸਤਾਨ ਦਾ ਸਾਬਕਾ ਸੰਚਾਰ ਮੰਤਰੀ ਜਰਮਨੀ ਵਿੱਚ ਪੀਜ਼ਾ ਵੇਚਣ ਲਈ ਮਜ਼ਬੂਰ

Written by  Rupinder Kaler   |  August 25th 2021 12:58 PM  |  Updated: August 25th 2021 12:58 PM

ਅਫਗਾਨਿਸਤਾਨ ਦਾ ਸਾਬਕਾ ਸੰਚਾਰ ਮੰਤਰੀ ਜਰਮਨੀ ਵਿੱਚ ਪੀਜ਼ਾ ਵੇਚਣ ਲਈ ਮਜ਼ਬੂਰ

ਟਵਿੱਟਰ ਤੇ ਇੱਕ ਟਵੀਟ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ (Former Afghan communications minister ) ਏਨੀਂ ਦਿਨੀਂ ਜਰਮਨੀ ਵਿੱਚ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਹੇ ਹਨ । ਇਸ ਟਵੀਟ ਵਿੱਚ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ । ਇਹਨਾਂ ਤਸਵੀਰਾਂ ਉਹ ਇੱਕ ਪੀਜ਼ਾ ਕੰਪਨੀ ਦੀ ਵਰਦੀ ਪਾ ਕੇ ਡਿਲੀਵਰੀ ਦੇਣ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਈਅਦ ਅਹਿਮਦ ਸ਼ਾਹ ਸਆਦਤ (Sayed Ahmad Shah Saadat ) ਨੇ ਅਫਗਾਨਿਸਤਾਨ ਵਿੱਚ ਸੰਚਾਰ ਮੰਤਰੀ (Former Afghan communications minister ) ਦੇ ਨਾਲ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ ਹੈ।

Pic Courtesy: twitter

ਹੋਰ ਪੜ੍ਹੋ :

ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੀ ਬਾਲੀਵੁੱਡ ਫ਼ਿਲਮ ‘ਸਿੰਘ ਸੂਰਮਾ’ ਦਾ ਕੀਤਾ ਐਲਾਨ

Pic Courtesy: twitter

ਅਜਿਹੀ ਸਥਿਤੀ ਵਿੱਚ, ਇਸ ਤਰ੍ਹਾਂ ਪੀਜ਼ਾ ਦੀ ਡਿਲੀਵਰੀ ਹਰ ਕਿਸੇ ਲਈ ਹੈਰਾਨੀ ਵਾਲੀ ਗੱਲ ਹੈ। ਹਾਲਾਂਕਿ, ਸਈਦ (Sayed Ahmad Shah Saadat )  ਨੂੰ ਆਪਣੇ ਆਪ ਨੂੰ ਡਿਲਿਵਰੀ ਬੁਆਏ ਕਹਿਣ ਵਿੱਚ ਕੋਈ ਸ਼ਰਮ ਨਹੀਂ ਹੈ। ਇਹ ਟਵੀਟ ਜਰਮਨ ਪੱਤਰਕਾਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕੀਤਾ ਹੈ । ਸਈਦ ਅਹਿਮਦ ਸ਼ਾਹ ਸਆਦਤ (Former Afghan communications minister ) ਨੇ ਪਿਛਲੇ ਸਾਲ ਦੇ ਅੰਤ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਜਰਮਨੀ ਚਲੇ ਗਏ।

ਦੇਸ਼ ਛੱਡਣ ਤੋਂ ਬਾਅਦ, ਉਸਨੇ ਕੁਝ ਸਮਾਂ ਵਧੀਆ ਬਿਤਾਇਆ, ਪਰ ਜਦੋਂ ਪੈਸਾ ਖਤਮ ਹੋਣਾ ਸ਼ੁਰੂ ਹੋ ਗਿਆ, ਉਸਨੂੰ ਰੋਜ਼ੀ ਰੋਟੀ ਲਈ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਪਿਆ। ਸਾਬਕਾ ਮੰਤਰੀ ਸਈਦ (Sayed Ahmad Shah Saadat ) ਜਰਮਨੀ ਦੇ ਲੀਪਜ਼ਿੰਗ ਵਿੱਚ ਇੱਕ ਪੀਜ਼ਾ ਕੰਪਨੀ ਨਾਲ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network