ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਹੋਇਆ ਦਿਹਾਂਤ, ਵਰਲਡ ਕੱਪ ਜੇਤੂ ਟੀਮ ਦੇ ਸਨ ਮੈਂਬਰ

Written by  Rupinder Kaler   |  July 13th 2021 01:21 PM  |  Updated: July 13th 2021 01:21 PM

ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਹੋਇਆ ਦਿਹਾਂਤ, ਵਰਲਡ ਕੱਪ ਜੇਤੂ ਟੀਮ ਦੇ ਸਨ ਮੈਂਬਰ

ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਿਕ ਉਹਨਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ । 11 ਅਗਸਤ 1954 ਨੂੰ ਪੰਜਾਬ ਦੇ ਲੁਧਿਆਣਾ ‘ਚ ਜੰਮੇ ਯਸ਼ਪਾਲ ਸ਼ਰਮਾ ਨੇ 66 ਸਾਲ ਦੀ ਉਮਰ ‘ਚ ਆਖਰੀ ਸਾਲ ਲਏ । ਯਸ਼ਪਾਲ ਸ਼ਰਮਾ ਟੀਮ ਇੰਡੀਆ ਦੇ ਸਲੈਕਟਰ ਵੀ ਰਹਿ ਚੁੱਕੇ ਹਨ।

Pic Courtesy: twitter

ਹੋਰ ਪੜ੍ਹੋ :

ਰੇਸ਼ਮ ਸਿੰਘ ਅਨਮੋਲ ਖੇਤਾਂ ਦੇ ਕੰਮ ‘ਚ ਰੁੱਝੇ ਆਏ ਨਜ਼ਰ, ਵੀਡੀਓ ਸਾਂਝਾ ਕੀਤਾ

Pic Courtesy: twitter

ਯਸ਼ਪਾਲ ਸ਼ਰਮਾ 1983 ‘ਚ ਵਿਸ਼ਵ ਵਿਜੇਤਾ ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰ ਸਨ । ਯਸ਼ਪਾਲ ਸ਼ਰਮਾ ਅੱਜ ਸਵੇਰੇ ਮਾਰਨਿੰਗ ਵਾਕ ‘ਤੇ ਗਏ ਸਨ । ਸਵੇਰੇ ਦੀ ਸੈਰ ਤੋਂ ਵਾਪਸ ਆ ਕੇ ਉਨ੍ਹਾਂ ਦੇ ਕਾਲਜੇ ‘ਚ ਦਰਦ ਦੀ ਸ਼ਿਕਾਇਤ ਕੀਤੀ।

Pic Courtesy: twitter

ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ । ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ । ਉਧਰ ਉਹਨਾਂ ਦੀ ਮੌਤ ਤੇ ਭਾਰਤੀ ਕ੍ਰਿਕੇਟ ਦੇ ਕਈ ਖਿਡਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network