63 ਸਾਲਾਂ ਭਾਰਤ ਦੇ ਸਾਬਕਾ ਕ੍ਰਿਕਟਰ ਅਰੁਣ ਲਾਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

written by Shaminder | April 26, 2022

ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ (Arun Lal)  ਦੇ ਵਿਆਹ ਦੀਆਂ ਰਸਮਾਂ ਸ਼ੁਰੁ ਹੋ ਚੁੱਕੀਆ ਹਨ । ਅਰੁਣ ਲਾਲ ਦੀ ਹਲਦੀ ਸੈਰੇਮਨੀ (Haldi Ceremony) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਹੈ ।ਅਰੁਣ ਲਾਲ ਨੇ ਪੀਲੇ ਰੰਗ ਦਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ ਜਦੋਂਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਬੁਲਬੁਲ (Bulbul Saha)ਨੇ ਰੈੱਡ ਅਤੇ ਪੀਲੇ ਰੰਗ ਦੀ ਸਾੜ੍ਹੀ ਪਹਿਨੀ ਹੈ ।

Arun Lal , image From google

ਹੋਰ ਪੜ੍ਹੋ : 63 ਸਾਲ ਦੇ ਸਾਬਕਾ ਭਾਰਤੀ ਕ੍ਰਿਕਟਰ ਦੂਜੀ ਵਾਰ ਚੜ੍ਹਨ ਜਾ ਰਹੇ ਨੇ ਘੋੜੀ

ਇਨ੍ਹਾਂ ਤਸਵੀਰਾਂ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ । ਦੋਵੇਂ ਆਪਸੀ ਰਜ਼ਾਮੰਦੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ । ਬੀਤੇ ਦਿਨ ਇਸ ਜੋੜੀ ਦੇ ਵਿਆਹ ਦਾ ਕਾਰਡ ਵੀ ਵਾਇਰਲ ਹੋਇਆ ਸੀ । ਇਸ ਜੋੜੀ ਦੀ ਉਮਰ ਕਾਫੀ ਵੱਡਾ ਅੰਤਰ ਹੈ । ਦੱਸਿਆ ਜਾ ਰਿਹਾ ਹੈ ਕਿ ਅਰੁਣ ਲਾਲ ਦੀ ਹੋਣ ਵਾਲੀ ਪਤਨੀ ਬੁਲਬੁਲ ਸਾਹਾ ਦੀ ਉਮਰ ੩੮ ਸਾਲ ਦੀ ਹੈ ਅਤੇ ਉਹ ਅਰੁਣ ਤੋਂ 28 ਸਾਲ ਛੋਟੀ ਹੈ ।

bulbul saha -

ਦੱਸ ਦਈਏ ਕਿ ਅਰੁਣ ਦੀ ਪਹਿਲੀ ਪਤਨੀ ਜ਼ਿਆਦਾਤਰ ਬੀਮਾਰ ਰਹਿੰਦੀ ਹੈ ਅਤੇ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ । ਦੱਸ ਦਈਏ ਕਿ ਅਰੁਣ ਲਾਲ ਦੀ ਦੇਖ ਰੇਖ ‘ਚ ਬੰਗਾਲ ਦੀ ਟੀਮ ਨੇ 13   ਸਾਲ ਬਾਅਦ 2020 ਚ ਰਣਜੀ ਟਰਾਫੀ ‘ਚ ਜਗ੍ਹਾ ਬਣਾਈ ਸੀ ।

bulbul saha image From google

ਖ਼ਬਰਾਂ ਮੁਤਾਬਕ ਵਿਆਹ ‘ਚ ਬੰਗਾਲ ਕ੍ਰਿਕਟ ਸੰਘ ਦੇ ਕੁਝ ਚੋਣਵੇਂ ਮੈਂਬਰਾਂ ਤੋਂ ਇਲਾਵਾ, ਕੁਝ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ ।ਇਸ ਤੋਂ ਇਲਾਵਾ ਕਪਲ ਦਾ ਰਿਸੈਪਸ਼ਨ ਵੀ ਪੀਅਰਲੈਡ ਇਨ ਹੋਟਲ ‘ਚ ਹੋਵੇਗਾ । ਇਸ ਵਿਆਹ ਦੀ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਹੋ ਰਹੀ ਹੈ ।

 

You may also like