ਤਾਲਿਬਾਨ ਦੀ ਗੋਲੀਬਾਰੀ ਵਿੱਚ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ ਚਾਰ ਰਿਸ਼ਤੇਦਾਰਾਂ ਦੀ ਮੌਤ

written by Rupinder Kaler | August 25, 2021

ਅਫਗਾਨਿਸਤਾਨ (Afganistan) ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ । ਅਜਿਹੇ ਹਲਾਤਾਂ ਵਿੱਚ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ । ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ ਹੀ ਲੋਕ ਬੇਘਰ ਹੋ ਗਏ ਹਨ । ਤਾਲਿਬਾਨ ਦੀ ਗੋਲੀਬਾਰੀ ਵਿੱਚ ਬਾਲੀਵੁੱਡ ਅਭਿਨੇਤਰੀ ਮਲੀਸ਼ਾ ਹਿਨਾ ਖਾਨ (malisha heena khan) ਦੇ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨੀ-ਅਫਗਾਨ ਮੂਲ ਦੀ ਅਦਾਕਾਰਾ ਮਲੀਸ਼ਾ ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਹੈ। ਮਲੀਸ਼ਾ ਹਿਨਾ ਖਾਨ (malisha heena khan) ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਲੜਾਈ' ਚ ਉਸ ਦੇ ਚਾਚਾ, ਭਤੀਜੇ ਅਤੇ ਦੋ ਚਚੇਰੇ ਭਰਾ ਮਾਰੇ ਗਏ ਸਨ ।

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫਸਟ ਲੁੱਕ ਕੀਤਾ ਸਾਂਝਾ

ਮਲੀਸ਼ਾ (malisha heena khan) ਦੇ ਪਰਿਵਾਰ ਦੇ 5-6 ਮੈਂਬਰ ਅਜੇ ਵੀ ਅਫਗਾਨਿਸਤਾਨ ਵਿੱਚ ਹਨ। ਜਿਸ ਵਿੱਚ ਉਸਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ, ਪਰ ਉਹ ਲੁਕੇ ਹੋਏ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲੀਸ਼ਾ (malisha heena khan) ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਆਪਣੇ ਪਰਿਵਾਰ ਦੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂ ਮਲੀਸ਼ਾ ਫੇਸਬੁੱਕ ਅਤੇ ਟਵਿੱਟਰ ਅਕਾਂਊਟ 'ਤੇ ਆਈ ਅਤੇ ਆਪਣੇ ਦਿਲ ਦੀ ਗੱਲ ਕਹੀ। ਉਸਨੇ ਜਾਣਕਾਰੀ ਦਿੰਦਿਆ ਲਿਖਿਆ, 'ਅਫਗਾਨਿਸਤਾਨ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ।

ਮੇਰੇ ਪਰਿਵਾਰ ਨੇ ਮੇਰੇ ਚਾਚਾ ਅਤੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿੱਤਾ ਜੋ ਟਰਾਂਸਪੋਰਟ ਮੰਤਰਾਲੇ ਵਿੱਚ ਅਫਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਾਰੇ ਗਏ ਸਨ, ਜਿਸ ਕਾਰ ਵਿੱਚ ਉਹ ਸਨ ਉਹ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਲਪੇਟ ਵਿੱਚ ਆ ਗਿਆ ਅਤੇ ਧਮਾਕਾ ਹੋ ਗਿਆ। ਅਸੀਂ ਬਹੁਤ ਭਾਗਸ਼ਾਲੀ ਹਾਂ, ਜੋ ਭਾਰਤ ਵਿੱਚ ਰਹਿੰਦੇ ਹਾਂ ।

0 Comments
0

You may also like