ਬਾਲੀਵੁੱਡ ‘ਚ ਮਸ਼ਹੂਰ ਸੀ ਵਿਨੋਦ ਖੰਨਾ ਅਤੇ ਫਿਰੋਜ਼ ਖ਼ਾਨ ਦੀ ਦੋਸਤੀ

written by Shaminder | April 29, 2021 01:51pm

ਬਾਲੀਵੁੱਡ ‘ਚ ਆਪਸੀ ਮਤਭੇਦ ਦੇ ਕਿੱਸੇ ਤਾਂ ਬਹੁਤ ਸਾਰੇ ਹਨ । ਪਰ ਅਦਾਕਾਰਾਂ ਦੀ ਆਪਸੀ ਦੋਸਤੀ ਦੇ ਕਿੱਸੇ ਬਹੁਤ ਘੱਟ ਸੁਣੇ ਹੋਣਗੇ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਅਜਿਹੇ ਦੋਸਤਾਂ ਬਾਰੇ ਦੱਸਾਂਗੇ ਜੋ ਕਿ ਬਾਲੀਵੁੱਡ ‘ਚ ਇੱਕ ਮਿਸਾਲ ਹੈ ।ਗੁਜ਼ਰੇ ਜ਼ਮਾਨੇ ਦੇ ਇਹ ਅਦਾਕਾਰ ਬੇਸ਼ੱਕ ਅੱਜ ਇਸ ਦੁਨੀਆ ‘ਤੇ ਨਹੀਂ ਹਨ, ਪਰ ਦੋਨਾਂ ਦੀ ਦੋਸਤੀ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਫਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਦੀ ।

Vinod Image From real_vinod_khanna Instagram

ਹੋਰ ਪੜ੍ਹੋ : ਇਰਫਾਨ ਖ਼ਾਨ ਦੀ ਅੱਜ ਹੈ ਪਹਿਲੀ ਬਰਸੀ, ਪੁੱਤਰ ਬਾਬਿਲ ਨੇ ਭਾਵੁਕ ਪੋਸਟ ਕੀਤੀ ਸਾਂਝੀ 

Vinod khanna Image From real_vinod_khanna Instagram

ਜਿਨ੍ਹਾਂ ਦੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਅਤੇ ਦੋਨਾਂ ਦੀ ਮੌਤ ਵੀ ਕੈਂਸਰ ਦੇ ਨਾਲ ਹੀ ਹੋਈ ਸੀ ।ਇਨ੍ਹਾਂ ਦੋਵਾਂ ਨੇ ਮੌਤ ਦੀ ਤਰੀਕ ਵੀ ਇੱਕੋ ਹੀ ਚੁਣੀ, ਫਰਕ ਸੀ ਤਾਂ ਸਿਰਫ ਸਾਲ ਦਾ ।1988 ‘ਚ ਰਿਲੀਜ਼ ਹੋਈ ਫ਼ਿਲਮ ‘ਦਇਆਵਾਨ’ ‘ਚ ਫਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਨੂੰ ਇੱਕਠਿਆਂ ਕੰਮ ਕਰਨ ਦਾ ਮੌਕਾ ਮਿਲਿਆ ।

vinod khanna and feroz khan

ਇਸ ਫ਼ਿਲਮ ਨੂੰ ਖੁਦ ਫਿਰੋਜ਼ ਨੇ ਹੀ ਡਾਇਰੈਕਟ ਕੀਤਾ ਸੀ । ਦੱਸਿਆ ਜਾਂਦਾ ਹੈ ਕਿ ਵਿਨੋਦ ਖੰਨਾ ਜਦੋਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਸਨ ਤਾਂ ਉਸੇ ਵੇਲੇ ਹੀ ਉਹ ਓਸ਼ੋ ਆਸ਼ਰਮਚਲੇ ਗਏ ਸਨ । ਜਿਸ ਤੋਂ ਬਾਅਦ ਉਹ ਮੁੜ ਤੋਂ ਬਾਲੀਵੁੱਡ ‘ਚ ਐਂਟਰੀ ਕਰਨਾ ਚਾਹੁੰਦੇ ਸਨ ।ਇਸੇ ਕਰਕੇ ਫਿਰੋਜ਼ ਖਾਨ ਨੇ ਫ਼ਿਲਮ ‘ਦਇਆਵਾਨ’ ਬਣਾਈ ਅਤੇ ਬਾਲੀਵੁੱਡ ‘ਚ ਵਿਨੋਦ ਖੰਨਾ ਦੀ ਵਾਪਸੀ ਹੋਈ ।

 

You may also like