ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਹੋਇਆ ਅੰਤਿਮ ਸਸਕਾਰ

written by Shaminder | June 30, 2021

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੀਆਂ ।ਜਿਸ ‘ਚ ਅਦਾਕਾਰ ਦੀਨੋ ਮੋਰੀਆ, ਰੌਨਿਤ ਰਾਏ ਸਣੇ ਕਈ ਅਦਾਕਾਰ ਸ਼ਾਮਿਲ ਸਨ ।ਸਭ ਨੇ ਨਮ ਅੱਖਾਂ ਦੇ ਨਾਲ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੱਤੀ । ਮੰਦਿਰਾ ਬੇਦੀ ਦਾ ਰੋ-ਰੋ ਕੇ ਬੁਰਾ ਹਾਲ ਸੀ । ਦੱਸ ਦਈਏ ਕਿ ਮੰਦਿਰਾ ਬੇਦੀ ਦੇ ਪਤੀ ਦਾ ਅੱਜ ਸਵੇਰੇ ਹੀ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ ਸੀ । Mandira Bedi Husband ਹੋਰ ਪੜ੍ਹੋ  : ਖੀਰੇ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ 

Image From Instagram
ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ  ਹੋਇਆ। ਰਾਜ ਕੌਸ਼ਲ ਦੇ ਦੇਹਾਂਤ 'ਤੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸੋਗ ਪ੍ਰਗਟਾਇਆ ਹੈ। ਮੰਦਿਰਾ ਬੇਦੀ ਤੇ ਰਾਜਕੌਸ਼ਲ ਦੇ ਦੋ ਬੇਟੇ ਤੇ ਇਕ ਬੇਟੀ ਹਨ।
Image From Instagram
ਇਹ ਜਾਣਕਾਰੀ ਵਿਰਲ ਭਿਆਨੀ ਨੇ ਇੰਸਟਾਗ੍ਰਾਮ 'ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਅਸੀਂ ਸਾਰੇ ਸਦਮੇ 'ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।'
 
View this post on Instagram
 

A post shared by Manav Manglani (@manav.manglani)

0 Comments
0

You may also like