‘ਗਦਰ: ਏਕ ਪ੍ਰੇਮ ਕਥਾ’ ਫ਼ਿਲਮ ਵਿੱਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦਾ ਬੇਟਾ ਬਣਨ ਵਾਲਾ ਇਹ ਬਾਲ ਕਲਾਕਾਰ ਹੁਣ ਇਸ ਤਰ੍ਹਾਂ ਦਿੰਦਾ ਹੈ ਦਿਖਾਈ

written by Rupinder Kaler | June 15, 2021

‘ਗਦਰ: ਏਕ ਪ੍ਰੇਮ ਕਥਾ’ ਫ਼ਿਲਮ ਨੂੰ ਰਿਲੀਜ਼ ਹੋਏ 20 ਸਾਲ ਹੋ ਗਏ ਹਨ । 2001 ਵਿਚ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫ਼ਿਸ ਤੇ ਸੂਪਰ ਹਿੱਟ ਸੀ ।ਇਸ ਫਿਲਮ ਵਿੱਚ ਸੰਨੀ ਦਿਓਲ ਨੇ ਤਾਰਾ ਸਿੰਘ ਦਾ ਕਿਰਦਾਰ ਨਿਭਾਇਆ ਸੀ, ਤੇ ਬਾਲੀਵੁੱਡ ਵਿਚ ਨਵੀਂ ਆਈ ਅਦਾਕਾਰਾ ਅਮੀਸ਼ਾ ਪਟੇਲ ਨੂੰ ਨਵਾਂ ਮੁਕਾਮ ਦਿੱਤਾ ਸੀ ।

Pic Courtesy: Instagram
ਹੋਰ ਪੜ੍ਹੋ : ‘ਛੜਾ’ ਫ਼ਿਲਮ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਐਕਟਰੈੱਸ ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Pic Courtesy: Instagram
ਇਸ ਫਿਲਮ ਵਿੱਚ ਸੰਨੀ ਅਤੇ ਅਮੀਸ਼ਾ ਦੇ ਆਨਸਕਰੀਨ ਬੇਟੇ ਦੀ ਭੂਮਿਕਾ ਅਦਾ ਕਰਨ ਵਾਲਾ ਬਾਲ ਅਦਾਕਾਰ ਉਤਕਰਸ਼ ਸ਼ਰਮਾ ਇਸਦਾ ਅਟੁੱਟ ਹਿੱਸਾ ਸੀ। ਇਸ ਫ਼ਿਲਮ ਵਿੱਚ ਉਸਦਾ ਨਾਮ ਜੀਤੇ ਰੱਖਿਆ ਗਿਆ ਸੀ। ਉਤਕਰਸ਼ ਸ਼ਰਮਾ ਲਗਭਗ 7-ਸਾਲ ਦੇ ਸਨ ਜਦੋਂ ਗਦਰ ਫਿਲਮ ਵਿੱਚ ਬਾਲ ਕਲਾਕਾਰ ਦਾ ਰੋਲ ਕੀਤਾ।
Pic Courtesy: Instagram
ਹੁਣ ਇਹ ਬਾਲ ਕਲਾਕਾਰ ਵੱਡਾ ਹੋਇਆ ਹੈ ਅਤੇ ਹੋਰ ਵੀ ਖੂਬਸੂਰਤ ਲੱਗ ਰਿਹਾ ਹੈ। ਉਤਕਰਸ਼ ਹੁਣ 27 ਸਾਲਾਂ ਦਾ ਹੈ ਅਤੇ ਆਪਣੀ ਲੁੱਕ ਲਈ ਬਹੁਤ ਮਸ਼ਹੂਰ ਹੈ। ਉਤਕਰਸ਼ ਦਾ ਜਨਮ 22 ਮਈ 1994 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ ਅਤੇ ਗਦਰ ਏਕ ਪ੍ਰੇਮ ਕਥਾ, ਸਿੰਘ ਸਾਹਿਬ ਦੀ ਗ੍ਰੇਟ ਅਤੇ ਅਪਨੇ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਨਿਰਦੇਸ਼ਕ ਅਨਿਲ ਸ਼ਰਮਾ ਦਾ ਬੇਟਾ ਹੈ।
 
View this post on Instagram
 

A post shared by Utkarsh Sharma (@iutkarsharma)

0 Comments
0

You may also like