ਗਗਨ ਕੋਕਰੀ ਵਿਦੇਸ਼ 'ਚ ਕਰਨਗੇ ਪਰਫਾਰਮ ,ਜਾਣਕਾਰੀ ਕੀਤੀ ਸਾਂਝੀ 

Written by  Shaminder   |  October 16th 2018 10:23 AM  |  Updated: October 16th 2018 10:23 AM

ਗਗਨ ਕੋਕਰੀ ਵਿਦੇਸ਼ 'ਚ ਕਰਨਗੇ ਪਰਫਾਰਮ ,ਜਾਣਕਾਰੀ ਕੀਤੀ ਸਾਂਝੀ 

ਗਗਨ ਕੋਕਰੀ ਇੱਕੀ ਅਕਤੂਬਰ ਨੂੰ ਐਡਲੈਡ 'ਚ ਪ੍ਰੋਗਰਾਮ ਪੇਸ਼ ਕਰਨਗੇ ।ਇਸ ਸਬੰਧੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਦੀਵਾਲੀ ਮੇਲੇ 'ਤੇ ਖੂਬ ਰੌਣਕਾਂ ਲੱਗਣਗੀਆਂ । ਗਗਨ ਕੋਕਰੀ ਦਾ ਹਾਲ 'ਚ ਹੀ ਇੱਕ ਗੀਤ ਆਇਆ ਸੀ 'ਸ਼ਤਰੰਜ' ਜੋ ਕਿ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਗਗਨ ਕੋਕਰੀ ਗੀਤਾਂ ਦੇ ਨਾਲ-ਨਾਲ ਕਈ ਫਿਲਮਾਂ 'ਚ ਵੀ ਕੰਮ ਕਰ ਰਹੇ ਨੇ । ਜਿਸ 'ਚ ਮੁੱਖ ਤੌਰ 'ਲਾਟੂ' ਹੈ ਜੋ ਨਵੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ : ਗਗਨ ਕੋਕਰੀ ਦੀ ਨਵੀਂ ਫਿਲਮ ‘ਯਾਰਾ ਵੇ’ ਦੀ ਸ਼ੂਟਿੰਗ ਸ਼ੁਰੂ

https://www.instagram.com/p/Bo-gAN0BJkj/?hl=en&taken-by=gagankokri

ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਫਿਲਮ ਹੋਰ ਵੀ ਆ ਰਹੀ ਹੈ 'ਯਾਰਾ ਵੇ' । ਜਿਸ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਨ੍ਹਾਂ ਦੋਵਾਂ ਫਿਲਮਾਂ ਨੂੰ ਲੈ ਕੇ ਗਗਨ ਕੋਕਰੀ ਉਤਸ਼ਾਹਿਤ ਨੇ ।'ਲਾਟੂ' ਉਨ੍ਹਾਂ ਦੇ ਫਿਲਮੀ ਕਰੀਅਰ ਨੂੰ ਕਿੱਥੋਂ ਤੱਕ ਰੁਸ਼ਨਾਉਂਦਾ ਹੈ ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ । ਪਰ ਇਸ ਦੌਰਾਨ ਇਨ੍ਹਾਂ ਫਿਲਮਾਂ ਦੇ ਨਾਲ-ਨਾਲ ਗਗਨ ਕੋਕਰੀ ਕਈ ਪ੍ਰਾਜੈਕਟਾਂ 'ਤੇ ਵੀ ਕੰਮ ਕਰ ਰਹੇ ਨੇ ਅਤੇ ਹੁਣ ਉਹ ਜਲਦ ਹੀ ਵਿਦੇਸ਼ 'ਚ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਣਗੇ ਅਤੇ ਵਿਦੇਸ਼ 'ਚ ਵੱਸੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ । ਗਗਨ ਕੋਕਰੀ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਆਪਣੇ ਇਨ੍ਹਾਂ ਗੀਤਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network