ਗੈਰੀ ਸੰਧੂ ਅਤੇ ਸ਼ਿਪਰਾ ਗੋਇਲ ਦਾ ਨਵਾਂ ਗੀਤ ‘ਇਸ਼ਕ’ ਹੋਇਆ ਰਿਲੀਜ਼

written by Shaminder | May 17, 2021

ਗੈਰੀ ਸੰਧੂ ਅਤੇ ਸ਼ਿਪਰਾ ਗੋਇਲ ਦਾ ਗੀਤ ‘ਇਸ਼ਕ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਖੁਦ ਗੈਰੀ ਸੰਧੂ ਅਤੇ ਮਾਈਲਸ ਕੈਸਟੈਲੋ ਨੇ ਲਿਖੇ ਨੇ। ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਹੈ ।ਗੀਤ ਦੀ ਫੀਚਰਿੰਗ ‘ਚ ਗੈਰੀ ਸੰਧੂ, ਸ਼ਿਪਰਾ ਗੋੋਇਲ ਅਤੇ ਮਾਈਲਸ ਕੈਸਟੈਲੋ ਨਜ਼ਰ ਆ ਰਹੇ ਹਨ ।

Garry Sandhu Image From Garry Sandhu's Song
ਹੋਰ ਪੜ੍ਹੋ : ਅਦਾਕਾਰਾ ਰਵੀਨਾ ਟੰਡਨ ਬਣ ਗਈ ਨਾਨੀ, ਰਵੀਨਾ ਨੇ ਨਾਨੀ ਬਣਨ ਪਿਛੇ ਦੱਸੀ ਕਹਾਣੀ 
Image From Garry Sandhu's Song
ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਇਹ ਦੋਵੇਂ ਇੱਕ ਦੂਜੇ ਦੇ ਪਿਆਰ ‘ਚ ਏਨੇ ਗ੍ਰਿਫਤਾਰ ਹੋ ਜਾਂਦੇ ਹਨ ਕਿ ਇੱਕ ਪਲ ਵੀ ਇੱਕ ਦੂਜੇ ਤੋਂ ਵੱਖ ਨਹੀਂ ਰਹਿਣਾ ਚਾਹੁੰਦੇ ।
Garry Sandhu Song Image From Garry Sandhu's Song
ਇਹ ਗੀਤ ਦਰਸ਼ਕਾਂ ਨੂੰ ਕਾਫੀ  ਪਸੰਦ ਆ ਰਿਹਾ ਹੈ । ਗੀਤ ਦਾ ਵੀਡੀਓ ਵਿਦੇਸ਼ ‘ਚ ਫ਼ਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਦੇ ਗੀਤ ਆ ਚੁੱਕੇ ਹਨ ।

0 Comments
0

You may also like