ਅੱਖਾਂ ਭਰ ਆਉਣਗੀਆਂ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਅਵਤਾਰ ਕੌਰ ਦੀ ਇਹ ਵੀਡੀਓ ਦੇਖ

Written by  Aaseen Khan   |  September 26th 2019 11:40 AM  |  Updated: September 26th 2019 11:40 AM

ਅੱਖਾਂ ਭਰ ਆਉਣਗੀਆਂ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਅਵਤਾਰ ਕੌਰ ਦੀ ਇਹ ਵੀਡੀਓ ਦੇਖ

ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਪਰ ਜਦੋਂ ਉਹ ਠੰਡੀ ਛਾਂ ਦੁਨੀਆ ਤੋਂ ਤੁਰ ਜਾਂਦੀ ਹੈ ਤਾਂ ਇਸ ਦਾ ਸੇਕ ਉਹ ਹੀ ਅਨੁਭਵ ਕਰਦਾ ਹੈ ਜਿਸ 'ਤੇ ਗੁਜ਼ਰਦੀ ਹੈ। ਅਜਿਹਾ ਹੀ ਕੁਝ ਹੋਇਆ ਪੰਜਾਬ ਦੇ ਨਾਮੀ ਗਾਇਕ ਗੈਰੀ ਸੰਧੂ ਨਾਲ ਜਿਸ ਦੀ ਮਾਂ ਅਵਤਾਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਗੈਰੀ ਸੰਧੂ ਦੇ ਨਾਲ ਨਾਲ ਪੰਜਾਬ ਦੇ ਕਈ ਗਾਇਕਾਂ ਤੇ ਗੈਰੀ ਸੰਧੂ ਦੇ ਕਰੀਬੀਆਂ ਨੂੰ ਇਸ ਨਾਲ ਭਾਰੀ ਸਦਮਾ ਪਹੁੰਚਿਆ ਹੈ। ਇਸ ਖ਼ਬਰ ਨੂੰ ਸੁਣ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਦੀ ਇੱਕ ਵੀਡੀਓ ਸਾਂਝੀ ਕਰ ਕਿਹਾ ਹੈ ਕਿ ਉਹਨਾਂ ਨੂੰ ਵੀ ਇਸ ਗੱਲ 'ਤੇ ਯਕੀਨ ਨਹੀਂ ਹੁੰਦਾ ਕਿ ਮਾਂ ਹੁਣ ਇਸ ਦੁਨੀਆ 'ਤੇ ਨਹੀਂ ਰਹੇ।

 

View this post on Instagram

 

#waheguru #RIP Yakin e ni hunda ???

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਪਿਛਲੇ ਸਾਲ ਹੀ ਗੈਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਤੇ ਹੁਣ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ।

ਹੋਰ ਵੇਖੋ : ਗਾਇਕ ਗੈਰੀ ਸੰਧੂ ਨੂੰ ਲੱਗਿਆ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ

ਗੈਰੀ ਸੰਧੂ ਆਪਣੇ ਮਾਤਾ ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਹਨਾਂ ਆਪਣੀ ਗਰਦਨ 'ਤੇ ਮਾਤਾ ਪਿਤਾ ਦੇ ਨਾਮ ਦਾ ਟੈਟੂ ਵੀ ਕਰਵਾਇਆ ਹੈ। ਗੈਰੀ ਨੂੰ ਹੀ ਨਹੀਂ ਉਹਨਾਂ ਦੀ ਮਾਂ ਦੇ ਦੁਨੀਆ ਤੋਂ ਜਾਣ ਦਾ ਸਦਮਾ ਸਾਰੀ ਪੰਜਾਬੀ ਇੰਡਸਟਰੀ ਨੂੰ ਪਹੁੰਚਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network