ਪ੍ਰੈਗਨੇਂਸੀ ਦੀਆਂ ਖਬਰਾਂ ਵਿਚਾਲੇ ਅਵਾਰਡ ਸਮਾਰੋਹ ਦੌਰਾਨ ਸਹਾਰਾ ਲੈ ਕੇ ਤੁਰਦੀ ਨਜ਼ਰ ਆਈ ਗੌਹਰ ਖ਼ਾਨ, ਵੀਡੀਓ ਹੋ ਰਿਹਾ ਵਾਇਰਲ

written by Shaminder | December 22, 2022 05:25pm

ਗੌਹਰ ਖ਼ਾਨ (Gauahar Khan)  ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ । ਜਿਸ ਤੋਂ ਬਾਅਦ ਦੌਰਾਨ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਅਵਾਰਡ ਸਮਾਰੋਹ ‘ਚ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੌੜੀ ‘ਤੇ ਚੜ੍ਹਨ ਲੱਗਿਆਂ ਉਸ ਦੇ ਨਾਲ ਮੌਜੂਦ ਆਪਣੀ ਸਹਿਯੋਗੀ ਦਾ ਸਹਾਰਾ ਲੈਂਦੀ ਹੋਈ ਨਜ਼ਰ ਆ ਰਹੀ ਹੈ ।

Image Source: Instagram

ਹੋਰ ਪੜ੍ਹੋ : ਮਾਨਸਿਕ ਤੌਰ ‘ਤੇ ਬੀਮਾਰ ਚੱਲ ਰਹੇ ਹਨੀ ਸਿੰਘ ਨੇ ਆਪਣੀ ਸਿਹਤ ਨੂੰ ਲੈ ਕੇ ਦਿੱਤਾ ਅਪਡੇਟ, ਕਿਹਾ ਪਹਿਲਾਂ ਮੈਂ 200 ਮਿਲੀਗ੍ਰਾਮ ‘ਤੇ ਹੁਣ ਲੈ ਰਿਹਾ…..

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਉਸ ਨੇ ਗ੍ਰੀਨ ਰੰਗ ਦੀ ਲੰਮੀ ਡਰੈੱਸ ਪਾਈ ਹੋਈ ਸੀ ।ਗੌਹਰ ਅਤੇ ਜੈਦ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ। ਇਸ ਦੇ ਨਾਲ ਹੀ ਹੁਣ ਵਿਆਹ ਦੇ ਦੋ ਸਾਲ ਬਾਅਦ ਦੋਵੇਂ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਇਸ ਦੁਨੀਆ 'ਚ ਸਵਾਗਤ ਕਰਨ ਜਾ ਰਹੇ ਹਨ।

ਹੋਰ ਪੜ੍ਹੋ : ‘ਗੋਰਿਆਂ ਨੂੰ ਦਫਾ ਕਰੋ’ ਫੇਮ ਅਦਾਕਾਰਾ ਐਮੀ ਮਘੇਰਾ ਨੇ ਧੀ ਨੂੰ ਦਿੱਤਾ ਜਨਮ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ

ਗੌਹਰ ਖਾਨ ਜ਼ੈਦ ਦਰਬਾਰ ਤੋਂ ਉਮਰ ਵਿਚ ੧੨ ਸਾਲ ਦਾ ਅੰਤਰ ਹੈ। ਅਭਿਨੇਤਰੀ ਆਪਣੇ ਪਤੀ ਤੋਂ ੧੨ ਸਾਲ ਵੱਡੀ ਹੈ, ਜਿਸ ਕਾਰਨ ਇਹ ਅਭਿਨੇਤਰੀ ਵੀ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਸੀ। ਗੌਹਰ ਖ਼ਾਨ ਜ਼ੈਦ ਦਰਬਾਰ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

ਅਦਾਕਾਰਾ ਨੇ ਜਿੱਥੇ ਬਤੌਰ ਮਾਡਲ ਕਈ ਪੰਜਾਬੀ ਅਤੇ ਹਿੰਦੀ ਗੀਤਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਜੱਸੀ ਗਿੱਲ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)

You may also like