ਗੈਵੀ ਚਾਹਲ ਨੂੰ ਹਰਿਆਣਾ ਦੇ ਗਵਰਨਰ ਨੇ ਕੀਤਾ ਸਨਮਾਨਿਤ, ਵੇਖੋ ਤਸਵੀਰਾਂ

written by Pushp Raj | April 30, 2022

ਪੰਜਾਬ ਦੇ ਮਸ਼ਹੂਰ ਅਦਾਕਾਰ ਗੈਵੀ ਚਾਹਲ ਨੇ ਹਰਿਆਣਾ ਦੇ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਨੇ ਗੈਵੀ ਚਾਹਲ ਨੂੰ ਅਦਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ।

Image Source: instagram

ਦੱਸ ਦਈਏ ਕਿ ਗੈਵੀ ਚਾਹਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰਾਂ ਅਤੇ ਅਪਕਮਿੰਗ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।
ਹੁਣ ਗੈਵੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਗੈਵੀ ਚਾਹਲ ਦੇ ਹਰਿਆਣਾ ਦਾ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੇਜਰ ਜਸਦੀਪ ਸਿੰਘ ਨਜ਼ਰ ਆ ਰਹੇ ਹਨ।

Image Source: instagram

ਦਰਅਸਲ ਅਦਾਕਾਰ ਗੈਵੀ ਚਾਹਲ ਸ਼ੁੱਕਰਵਾਰ ਨੂੰ ਹਰਿਆਣਾ ਦੇ ਰਾਜਪਾਲ ਤੇ ਮੇਜਰ ਜਸਦੀਪ ਨਾਲ ਮੁਲਾਕਾਤ ਕਰਨ ਲਈ ਹਰਿਆਣਾ ਪੁੱਜੇ। ਇਥੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਸਮਾਜਿਕ ਤੇ ਕਿਸਾਨੀ ਮੁੱਦਿਆਂ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਦੇ ਰਾਜਪਾਲ ਨੇ ਸਨਮਾਨ ਚਿੰਨ੍ਹ ਤੇ ਸਰੋਪਾ ਦੇ ਕੇ ਖ਼ਾਸ ਤੌਰ 'ਤੇ ਸਨਮਾਨਿਤ ਵੀ ਕੀਤਾ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਗੈਵੀ ਚਾਹਲ ਦੀ ਅਦਾਕਾਰੀ ਤੇ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।

Image Source: instagram

Image Source: instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋ ਗੈਵੀ ਚਾਹਲ ਨੇ ਕੈਪਸ਼ਨ ਵਿੱਚ ਲਿਖਿਆ, "ਹਰਿਆਣਾ ਦੇ ਮਾਣਯੋਗ ਰਾਜਪਾਲ ਦੁਆਰਾ ਸਨਮਾਨਿਤ ! ਅਤੇ ਘੈਂਟ ਬਾਈ ਮੇਜਰ ਜਸਦੀਪ ਸਿੰਘ ਨਾਲ ਸਮਾਂ ਬਤੀਤ ਕੀਤਾ !!" #haryana #governor #bandarudattatreya #gratitude

ਹੋਰ ਪੜ੍ਹੋ : ਗੈਵੀ ਚਾਹਲ ਨੇ ਪੋਸਟ ਪਾ ਕੇ ਲਿਖਿਆ-‘ਚੜਦੀ ਕਲਾ’, ਕੁਝ ਦਿਨ ਪਹਿਲਾਂ ਹੋਈ ਸੀ ਸਰਜਰੀ

ਗੈਵੀ ਚਾਹਲ ਦੇ ਫੈਨਜ਼ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਉਨ੍ਹਾਂ ਦੀ ਪੋਸਟ ਹੇਠਾਂ ਦਿਲ ਵਾਲੇ ਈਮੋਜ਼ੀਸ ਬਣਾ ਕੇ ਆਪਣਾ ਪਿਆਰ ਦਰਸਾਇਆ ਹੈ।

Image Source: instagram

ਦੱਸਣਯੋਗ ਹੈ ਕਿ ਗੈਵੀ ਚਾਹਲ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਯਸ਼ ਰਾਜ ਬੈਨਰ ਹੇਠ ਬਣੀ ਫਿਲਮ ਏਕ ਥਾ ਟਾਈਗਰ ਵਿੱਚ ਸਲਮਾਨ ਖਾਨ ਦੇ ਨਾਲ ਕੰਮ ਕੀਤਾ ਹੈ। 'ਪਿੰਕੀ ਮੋਗੇ ਵਾਲੀ (2012)', 'ਯਾਰਾਂ ਨਾਲ ਬਹਾਰਾਂ (2005)' ਅਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ।

 

View this post on Instagram

 

A post shared by Gavie Chahal (@chahalgavie)

You may also like