ਟਾਈਗਰ-3ਫ਼ਿਲਮ ‘ਚ ਗੈਵੀ ਚਾਹਲ ਵੀ ਆਉਣਗੇ ਨਜ਼ਰ, ਦਿੱਲੀ ‘ਚ ਚੱਲ ਰਹੀ ਫ਼ਿਲਮ ਦੀ ਸ਼ੂਟਿੰਗ

written by Shaminder | February 18, 2022

ਟਾਈਗਰ 3 (Tiger-3)ਦੀ ਸ਼ੂਟਿੰਗ ਏਨੀਂ ਦਿਨੀਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਦਿੱਲੀ ‘ਚ ਇਸ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਹੈ ਇਸ ਦੇ ਨਾਲ ਹੀ ਇਸ ਸ਼ੂਟਿੰਗ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਇਸ ਵਾਰ ਇਸ ਫ਼ਿਲਮ ‘ਚ ਗੈਵੀ ਚਾਹਲ (Gavie Chahal) ਵੀ ਸਲਮਾਨ ਖਾਨ ਦੇ ਨਾਲ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਗੈਵੀ ਚਾਹਲ ਕੈਪਟਨ ਅਬਰਾਰ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਗੈਵੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

katrina kaif and salman khan seen together

ਉਨ੍ਹਾਂ ਨੇ ਪਿੰਕੀ ਮੋਗੇ ਵਾਲੀ, ਸਮੇਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਭੂਮਿਕਾਵਾਂ ਨਿਭਾਈਆਂ ਹਨ। ਟਾਈਗਰ 3 ਦੀ  ਸ਼ੂਟਿੰਗ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਜ਼ਖਮੀ ਨਜ਼ਰ ਆ ਰਹੇ ਹਨ । ਸੈੱਟ ਤੋਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕੈਟਰੀਨਾ ਕੈਫ ਬਲੈਕ ਜੀਂਸ ਅਤੇ ਬਲੈਕ ਟੀ-ਸ਼ਰਟ ‘ਚ ਨਜ਼ਰ ਆ ਰਹੀ ਹੈ । ਉਸ ਦੇ ਚਿਹਰੇ ‘ਤੇ ਸੱਟ ਅਤੇ ਮਿੱਟੀ ਲੱਗੀ ਹੋਈ ਹੈ ਅਤੇ ਦੋਵੇਂ ਸ਼ੂਟਿੰਗ ਦੇ ਦੌਰਾਨ ਜ਼ਖਮੀ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਵਿਆਹ ਤੋਂ ਬਾਅਦ ਕੈਟਰੀਨਾ ਦੀ ਸਲਮਾਨ ਖਾਨ ਦੇ ਨਾਲ ਇਹ ਪਹਿਲੀ ਫ਼ਿਲਮ ਹੈ ।ਇੱਕ ਹੋਰ ਤਸਵੀਰ ‘ਚ ਸਲਮਾਨ ਖਾਨ ਆਪਣੇ ਦੋਸਤ ਦੇ ਨਾਲ ਨਜ਼ਰ ਆ ਰਹੇ ਹਨ ।

ਸਲਮਾਨ ਖਾਨ ਅਤੇ ਕੈਟਰੀਨਾ ਦੀ ਇਸ ਫ਼ਿਲਮ ‘ਚ ਐਕਸ਼ਨ ਅਤੇ ਸਟੰਟਸ ਵੇਖਣ ਨੂੰ ਮਿਲਣਗੇ । ਪਹਿਲੀ ਅਤੇ ਦੂਜੀ ਟਾਈਗਰ ਫੈਨਸ ਨੂੰ ਕਾਫੀ ਪਸੰਦ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇਸ ਫ਼ਿਲਮ ਦਾ ਤੀਜਾ ਭਾਗ ਬਣ ਰਿਹਾ ਹੈ ।

You may also like