ਗੀਤਾ ਜ਼ੈਲਦਾਰ ਦਾ ਨਵਾਂ ਗੀਤ ‘ਕਸ਼ਮੀਰੀ ਲੋਈ’ ਰਿਲੀਜ਼

written by Shaminder | March 05, 2021

ਗੀਤਾ ਜ਼ੈਲਦਾਰ ਦੀ ਆਵਾਜ਼ ‘ਚ ਗੀਤ ‘ਕਸ਼ਮੀਰੀ ਲੋਈ’ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਗੀਤ ਦੀ ਫੀਚਰਿੰਗ ‘ਚ ਤਨੁਜਾ ਚੌਹਾਨ ਨਜ਼ਰ ਆ ਰਹੇ ਨੇ ।ਜਦੋਂਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਨੀ ਸੌਂਢ ਨੇ । ਗੀਤ ‘ਚ ਇੱਕ ਅਜਿਹੇ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ ।

geeta zaildaar Image From Geeta Zaildaar’s Song ‘Kashmiri Loyi’

ਹੋਰ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਡਰੱਗ ਮਾਮਲੇ ਵਿੱਚ ਦਾਖਿਲ ਕੀਤੀ ਗਈ ਚਾਰਜਸ਼ੀਟ

Tanuja Image From Geeta Zaildar’s Song ‘Kashmiri Loyi’

ਮੁਟਿਆਰ ਗੱਭਰੂ ਦੇ ਲਈ ਬਹੁਤ ਹੀ ਰੀਝ ਦੇ ਨਾਲ ਉਸ ਦੀ ਲੋਈ ‘ਤੇ ਫੁੱਲ ਕੱਢਦੀ ਹੈ ਜੋ ਕਿ ਉਹ ਗੱਭਰੂ ਨੂੰ ਦੇਣ ਲਈ ਆਪਣੇ ਘਰ ਬੁਲਾਉਂਦੀ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੀਤਾ ਜ਼ੈਲਦਾਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

tanuja Image From Geeta Zaildaar’s Song ‘Kashmiri Loyi’

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ‘ਕਿੱਲਰ ਰਕਾਨ’, ‘ਹਾਰਟ ਬੀਟ’, ‘ਚਿੱਟੇ ਸੂਟ ‘ਤੇ’ ਸਣੇ ਕਈ ਗੀਤ ਸ਼ਾਮਿਲ ਹਨ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਸੁਣ ਸਕਦੇ ਹੋ ।

0 Comments
0

You may also like