ਲਓ ਜੀ ਤਿਆਰ ਰਹੋ ਪੀਟੀਸੀ ਪੰਜਾਬੀ ‘ਤੇ ਸੂਫ਼ੀ ਸੰਗੀਤ ਨਾਲ ਸੱਜੀ ਸ਼ਾਮ ਦਾ ਅਨੰਦ ਲੈਣ ਲਈ ਪੀਟੀਸੀ ਸੂਫ਼ੀ ਕੰਸਰਟ ‘ਚ

written by Shaminder | August 07, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਅੱਜ ਰਾਤ 8:00ਵਜੇ ਸੂਫ਼ੀ ਕੰਸਰਟ ਕਰਵਾ ਰਿਹਾ ਹੈ । ਇਸ ਸ਼ੋਅ ‘ਚ ਸੂਫ਼ੀ ਗਾਇਕਾ ਨੂਰਾਂ ਸਿਸਟਰਸ, ਕਰਮ ਰਾਜਪੂਤ ਅਤੇ ਹੋਰ ਕਈ ਗਾਇਕ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ।

ptc sufi concert on 7th august

ਹੋਰ ਪੜ੍ਹੋ : ਕੀ ਨੇਹਾ ਕੱਕੜ ਦੇਣ ਜਾ ਰਹੀ ਕੋਈ ਗੁੱਡ ਨਿਊਜ਼, ਇਸ ਕਰਕੇ ਫੈਲ ਰਹੀਆਂ ਅਫਵਾਹਾਂ 

 

sufi concert -min

 

ਪੀਟੀਸੀ ਪੰਜਾਬੀ ਵੱਲੋਂ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਸੂਫ਼ੀ ਸੰਗੀਤ ਗਾਇਕੀ ਦਾ ਅਜਿਹਾ ਰੰਗ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ਅਤੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਰਿਹਾ ਹੈ ।

https://fb.me/e/1npIuxhiY ‘ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ। । ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ ।ਜੀ ਹਾਂ ਪੀਟੀਸੀ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਸਮਾਂ ਬੰਨਣਗੇ ।ਇਸ ਤੋਂ ਇਲਾਵਾ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਰੌਣਕਾਂ ਲਗਾਉਣਗੇ । ਇਸ ਸ਼ੋਅ ਦਾ ਲਾਈਵ ਤੁਸੀਂ 7 ਅਗਸਤ, ਦਿਨ ਸ਼ਨਿੱਚਰਵਾਰ,ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ ।

 

 

 

0 Comments
0

You may also like