ਅਣਖ ਨਾਲ ਜਿਉਣ ਅਤੇ ਅਨਿਆਂ ਖਿਲਾਫ ਲੜਨ ਦਾ ਦਮ ਰੱਖਦੀਆਂ ਨੇ 'ਘੈਂਟ ਜੱਟੀਆਂ' ਵੇਖੋ ਵੀਡਿਓ 

Reported by: PTC Punjabi Desk | Edited by: Shaminder  |  November 21st 2018 07:56 AM |  Updated: November 21st 2018 07:58 AM

ਅਣਖ ਨਾਲ ਜਿਉਣ ਅਤੇ ਅਨਿਆਂ ਖਿਲਾਫ ਲੜਨ ਦਾ ਦਮ ਰੱਖਦੀਆਂ ਨੇ 'ਘੈਂਟ ਜੱਟੀਆਂ' ਵੇਖੋ ਵੀਡਿਓ 

ਪੰਜਾਬ ਦੀਆਂ ਘੈਂਟ ਜੱਟੀਆਂ ਦੀ ਗੱਲ ਕਰੀਏ ਤਾਂ ਇਹ ਜੱਟੀਆਂ ਅਣਖ ਨਾਲ ਜਿਉਣ ਵਾਲੀਆਂ ,ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀਆਂ ਹੁੰਦੀਆਂ ਨੇ । ਜੀ ਨੂਰ ਦਾ ਨਵਾਂ ਗੀਤ ਘੈਂਟ ਜੱਟੀਆਂ ਵੀ ਜੱਟੀਆਂ ਦੇ ਇਸ ਅਣਖੀਲੇ ਸੁਭਾਅ ਦੀ ਹਾਮੀ ਭਰਦਾ ਹੈ ।ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਦੇ ਬੋਲ ਕਰਨ ਬੁੱਟਰ ਨੇ ਲਿਖੇ ਨੇ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018’ ਦਾ ‘ਕਰਟਨ ਰੇਜ਼ਰ’ ਵੇਖੋ ਸਿਰਫ ਪੀਟੀਸੀ ਪੰਜਾਬੀ ‘ਤੇ

https://www.youtube.com/watch?v=B-IZWShPDE8&feature=youtu.be

ਜਦਕਿ ਵੀਡਿਓ ਸੋਨੀ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ 'ਚ ਪੰਜਾਬ ਦੀਆਂ ਉਨ੍ਹਾਂ ਜੱਟੀਆਂ ਦੀ ਗੱਲ ਕੀਤੀ ਹੈ ਜੋ ਆਪਣੀ ਅਣਖ ਅਤੇ ਇੱਜ਼ਤ ਦੀ ਖਾਤਿਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਜਿੱਥੇ ਖੁਦ ਅਣਖ ਨਾਲ ਜ਼ਿੰਦਗੀ ਬਸਰ ਕਰਦੀਆਂ ਨੇ ,ਉੱਥੇ ਕਿਸੇ ਦੇ ਨਾਲ ਜੇ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਵੀ ਆਪਣੀ ਅਵਾਜ਼ ਬੁਲੰਦ ਕਰਦੀਆਂ ਨੇ ।

ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’

Ghaint Jattiyan G Noor Ghaint Jattiyan G Noor

ਇਹ ਜੱਟੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਹਨ ਅਤੇ ਉਨ੍ਹਾਂ ਦਾ ਸਟਾਇਲ ਅਤੇ ਅੰਦਾਜ਼ ਵੀ ਸਭ ਤੋਂ ਨਿਰਾਲਾ ਹੈ । ਜਿਸ ਦਾ ਹਰ ਕੋਈ ਕਾਇਲ ਹੁੰਦਾ ਹੈ ਅਤੇ ਜਦੋਂ ਇਹ ਤਿਆਰ ਹੋ ਕੇ ਬਾਹਰ ਨਿਕਲਦੀਆਂ ਨੇ ਤਾਂ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਨੇ ।

ਹੋਰ ਵੇਖੋ : ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ

Ghaint Jattiyan G Noor

ਇਨ੍ਹਾਂ ਘੈਂਟ ਜੱਟੀਆਂ ਵੱਲ ਜੇ ਕੋਈ ਬੁਰੀ ਅੱਖ ਨਾਲ ਵੇਖਦਾ ਹੈ ਤਾਂ ਉਸ ਨੂੰ ਜਵਾਬ ਦੇਣਾ ਇਹ ਬਾਖੂਬੀ ਜਾਣਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਦੀ ਇਸ ਆਦਤ ਨੂੰ ਅਣਖੀਲੇ ਸਰਦਾਰ ਵੀ ਪਸੰਦ ਕਰਦੇ ਨੇ ।

Ghaint Jattiyan G Noor Ghaint Jattiyan G Noor

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network