
ਐਕਟਰ ਘਣਸ਼ਾਮ ਨਾਇਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । 77 ਸਾਲਾਂ ਦੇ ਇਸ ਅਦਾਕਾਰ ਨੂੰ ਤਾਰਕ ਮਹਿਤਾ ਦੇ ਉਲਟਾ ਚਸ਼ਮਾ ਵਿੱਚ ਨੱਟੂ ਚਾਚਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਉਹ ਬੀਤੇ ਤਿੰਨ ਮਹੀਨਿਆਂ ਤੋਂ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ । ਚੰਗੀ ਖਬਰ ਇਹ ਹੈ ਕਿ ਉਹ ਹੁਣ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ ।
ਹੋਰ ਪੜ੍ਹੋ :
ਰਿਤਿਕ ਰੋਸ਼ਨ ਨੇ ਆਪਣੀ ਨਵੀਂ ਫ਼ਿਲਮ ਕ੍ਰਿਸ਼ 4 ਦਾ ਕੀਤਾ ਐਲਾਨ, ਵੀਡੀਓ ਕੀਤੀ ਸਾਂਝੀ

ਉਹਨਾਂ ਦੀ ਸਿਹਤ ਦਾ ਹਾਲ ਉਹਨਾਂ ਦੇ ਬੇਟੇ ਨੇ ਦੱਸਿਆ ਹੈ । ਘਣਸ਼ਾਮ ਦੀ ਤਬੀਅਤ ਕਾਫੀ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਸੀ ਉਹ ਆਪਣੇ ਗਲੇ ਦਾ ਇਲਾਜ਼ ਕਰਵਾ ਰਹੇ ਸਨ । ਉਹਨਾਂ ਨੂੰ ਕੈਂਸਰ ਹੋਣ ਦਾ ਪਤਾ ਇਸ ਸਾਲ ਅਪ੍ਰੈਲ ਵਿੱਚ ਲੱਗਿਆ ਸੀ ।
ਕੈਂਸਰ ਦਾ ਪਤਾ ਚਲਦੇ ਹੀ ਉਹਨਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ । ਉਹਨਾਂ ਦੀ ਕੀਮੋ ਥੈਰੇਪੀ ਚੱਲ ਰਹੀ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਦੱਸਿਆ ਕਿ ਘਣਸ਼ਾਮ ਕੰਮ ਤੇ ਵਾਪਿਸ ਪਰਤਣਾ ਚਾਹੁੰਦੇ ਹਨ ਪਰ ਕੋਰੋਨਾ ਕਰਕੇ ਇਸ ਤਰ੍ਹਾਂ ਨਹੀਂ ਹੋ ਰਿਹਾ ।