ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋ ਗੀਤ 'ਨਵਾਂ ਨਵਾਂ ਪਿਆਰ' ਉੱਤੇ ਇੱਕਠੇ ਭੰਗੜਾ ਪਾਉਂਦੇ ਆਏ ਨਜ਼ਰ, ਵੇਖੋ ਵੀਡੀਓ

Written by  Pushp Raj   |  September 27th 2022 02:04 PM  |  Updated: September 27th 2022 03:46 PM

ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋ ਗੀਤ 'ਨਵਾਂ ਨਵਾਂ ਪਿਆਰ' ਉੱਤੇ ਇੱਕਠੇ ਭੰਗੜਾ ਪਾਉਂਦੇ ਆਏ ਨਜ਼ਰ, ਵੇਖੋ ਵੀਡੀਓ

Gippy Grewal and Binu Dhillon bhangra video: ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕੈਰੀ ਆਨ ਜੱਟਾ -3' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਈ ਗਿੱਪੀ ਗਰੇਵਾਲ ਆਪਣੀ ਟੀਮ ਨਾਲ ਲੰਡਨ ਗਏ ਹੋਏ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਬਿਨੂੰ ਢਿੱਲੋਂ ਨਾਲ ਇੱਕ ਵੀਡੀਓ ਸਾਂਝੀ ਕੀਤੀ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

image source: instagram

ਦੱਸ ਦਈਏ ਕਿ ਗਿੱਪੀ ਗਰੇਵਾਲ ਇੰਨੀਂ ਦਿਨੀਂ ਲੰਡਨ ਵਿੱਚ ਆਪਣੀ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ `ਚ ਗਿੱਪੀ ਦੇ ਖ਼ਾਸ ਦੋਸਤ ਤੇ ਸਹਿ ਕਲਾਕਾਰ ਬਿਨੂੰ ਢਿੱਲੋ ਵੀ ਨਜ਼ਰ ਆਉਣਗੇ। ਫ਼ਿਲਮ`ਚ ਬਿਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ ਦੀ ਜੋੜੀ ਮੁੜ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਸ਼ੁਰੂ ਹੁੰਦੇ ਹੀ ਫ਼ਿਲਮ ਦੇ ਸੈੱਟ ਤੋਂ ਹਰ ਰੋਜ਼ ਨਵੇਂ ਦਿਲਚਸਪ ਵੀਡੀਓਜ਼ ਸਾਹਮਣੇ ਆ ਰਹੇ ਹਨ। ਇਹ ਸਾਰੇ ਵੀਡੀਓਜ਼ ਦਰਸ਼ਕਾਂ ਦੇ ਦਿਲਾਂ `ਚ ਇਸ ਫ਼ਿਲਮ ਲਈ ਹੋਰ ਜ਼ਿਆਦਾ ਉਤਸ਼ਾਹ ਪੈਦਾ ਕਰ ਰਹੇ ਹਨ।

image source: instagram

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਿਨੂੰ ਢਿੱਲੋਂ ਦੇ ਨਾਲ ਆਪਣੀ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਨੇ ਕੈਪਸ਼ਨ ਵਿੱਚ ਫਾਈਰ ਈਮੋਜੀ ਬਣਾਇਆ ਹੈ।

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਇੱਕਠੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਦੋਵੇਂ ਗਿੱਪੀ ਗਰੇਵਾਲ ਦੀ ਫ਼ਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਦੀ ਸਟੈਪ ਮੈਚ ਹੋ ਰਹੇ ਹਨ। ਦੋਵੇਂ ਹੀ ਫਨੀ ਅੰਦਾਜ਼ ਵਿੱਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਦੋਹਾਂ ਦੇ ਭੰਗੜੇ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

image source: instagram

ਹੋਰ ਪੜ੍ਹੋ: ਇੰਡੀਅਨ ਆਈਡਲ 'ਤੇ ਇਕੱਠੇ ਨਜ਼ਰ ਆਈ ਫਾਲਗੁਨੀ ਪਾਠਕ ਅਤੇ ਨੇਹਾ ਕੱਕੜ, ਕੀ ਗੀਤ ਨੂੰ ਲੈ ਕੇ ਹੋਇਆ ਵਿਵਾਦ ਸੀ ਮਹਿਜ਼ ਪਬਲਿਕ ਸਟੰਟ ?

ਦੱਸ ਦਈਏ ਕਿ ਫ਼ਿਲਮ `ਕੈਰੀ ਆਨ ਜੱਟਾ 3` ਅਗਲੇ ਸਾਲ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਫ਼ਿਲਮ `ਕੈਰੀ ਆਨ ਜੱਟਾ` ਦਾ ਤੀਜਾ ਸੀਕਵਲ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਵੱਲੋਂ ਸਾਲ 2012 `ਚ ਆਈ `ਕੈਰੀ ਆਨ ਜੱਟਾ` ਤੇ `ਕੈਰੀ ਆਨ ਜੱਟਾ 2` ਨੂੰ ਬਹੁਤ ਪਸੰਦ ਕੀਤਾ ਹੈ। ਇਸ ਦੇ ਤੀਜੇ ਭਾਗ `ਚ ਗਿੱਪੀ ਗਰੇਵਾਲ ਦੇ ਨਾਲ ਸੋਨਮ ਬਾਜਵਾ ਲੀਡ ਰੋਲ ਕਰਦੀ ਹੋਈ ਨਜ਼ਰ ਆਵੇਗੀ. ਇਸ ਫ਼ਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਸਣੇ ਹੋਰ ਕਈ ਭਾਸ਼ਾਵਾਂ `ਚ ਡੱਬ ਕੀਤਾ ਜਾਵੇਗਾ।

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network