Trending:
ਗਿੱਪੀ ਗਰੇਵਾਲ ਨੇ ਪ੍ਰਿੰਸ ਕੰਵਲਜੀਤ ਨੂੰ ਗਿਫਟ ਕੀਤੀ ਲਗਜ਼ਰੀ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਗਿੱਪੀ ਗਰੇਵਾਲ (Gippy Grewal) ਨੇ ਆਪਣੇ ਖ਼ਾਸ ਦੋਸਤ ਨੂੰ ਲਗਜ਼ਰੀ ਕਾਰ ਗਿਫਟ ਕੀਤੀ ਹੈ । ਇਸ ਦੀ ਇੱਕ ਤਸਵੀਰ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਪ੍ਰਿੰਸ ਕੰਵਲਜੀਤ ਨੂੰ ਨਵੀਂ ਕਾਰ ਦੇ ਲਈ ਵਧਾਈ ਵੀ ਦਿੱਤੀ । ਇਸ ਤੋਂ ਇਲਾਵਾ ਗਿੱਪੀ ਨੇ ਇੱਕ ਵੀਡੀਓ ਵੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਨੂੰ ਹੈ ਸਪਾਈਡਰ ਮੈਨ ਬਹੁਤ ਜ਼ਿਆਦਾ ਪਸੰਦ, ਵੀਡੀਓ ਵਾਇਰਲ
ਜਿਸ ‘ਚ ਗਾਇਕ ਵੱਲੋਂਪ੍ਰਿੰਸ ਕੰਵਲਜੀਤ ਸਿੰਘ ਨੂੰ ਵਧਾਈ ਦਿੱਤੀ ਜਾ ਰਹੀ ਹੈ ਅਤੇ ਪ੍ਰਿੰਸ ਕੰਵਲਜੀਤ ਸਿੰਘ ਇਹ ਕਹਿੰਦੇ ਸੁਣਾਈ ਦੇ ਰਹੇ ਹਨ ‘ਆਹ ਸਭ ਤੁਹਾਡੀ ਹੀ ਦੇਣ ਹੈ’। ਜਿਸ ਤੋਂ ਲੱਗਦਾ ਹੈ ਕਿ ਇਸ ਗੱਡੀ ਨੂੰ ਗਿੱਪੀ ਗਰੇਵਾਲ ਨੇ ਪ੍ਰਿੰਸ ਕੰਵਲਜੀਤ ਸਿੰਘ ਨੂੰ ਗਿਫਟ ਕੀਤੀ ਹੈ । ਪ੍ਰਿੰਸ ਕੰਵਲਜੀਤ ਨੁੰ ਵੀ ਹਰ ਕੋਈ ਵਧਾਈ ਦੇ ਰਿਹਾ ਹੈ । ਪ੍ਰਿੰਸ ਕੰਵਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਨਾਲ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਪਸੰਦ
ਅਤੇ ਪੋਸਤੀ ਫ਼ਿਲਮ ‘ਚ ਵੀ ਪਿੰ੍ਰਸ ਕੰਵਲਜੀਤ ਸਿੰਘ ਨੇ ਕੰਮ ਕੀਤਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ਅਰਦਾਸ ਅਤੇ ਅਰਦਾਸ ਕਰਾਂ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ ।

ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਕੰਮ ਕੀਤਾ ।