ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ

written by Rupinder Kaler | December 03, 2020

ਗਿੱਪੀ ਗਰੇਵਾਲ ਭਾਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰ ਉਹ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਗਿੱਪੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਵੀ ਦੱਸਿਆ ਹੈ । ਗਿੱਪੀ ਨੇ ਇਸ ਵੀਡੀਓ ਵਿੱਚ ਦੱਸਿਆ ਹੈ ਕਿ ਉਹ ਇਸ ਸਮੇਂ ਕੈਨੇਡਾ 'ਚ ਹਨ, ਤੇ ਉਹ ਹਾਲ ਹੀ 'ਚ ਯੂ. ਕੇ. 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਕੇ ਕੈਨੇਡਾ ਵਾਪਸ ਪੁੱਜੇ ਹਨ। ਹੋਰ ਪੜ੍ਹੋ :

gippy grewal ਇਥੇ ਗਿੱਪੀ ਨੂੰ 14 ਦਿਨਾਂ ਲਈ ਕੁਆਰਨਟੀਨ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਹ ਪੰਜਾਬ ਨਹੀਂ ਪਹੁੰਚ ਸਕੇ ਪਰ ਗਿੱਪੀ ਜਲਦ ਹੀ ਪੰਜਾਬ ਆਉਣ ਵਾਲੇ ਹਨ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਨੇ ਜਿਥੇ ਪੰਜਾਬ ਦੇ ਨੌਜਵਾਨਾਂ ਤੇ ਮੀਡੀਆ ਦਾ ਧੰਨਵਾਦ ਕੀਤਾ, ਉਥੇ ਨੈਸ਼ਨਲ ਮੀਡੀਆ ਤੇ ਕੰਗਨਾ ਰਣੌਤ 'ਤੇ ਵੀ ਆਪਣੀ ਭੜਾਸ ਕੱਢੀ। ਗਿੱਪੀ ਨੇ ਦੱਸਿਆ ਕਿ ਸਰੀ ਤੋਂ ਵੈਨਕੂਵਰ ਤਕ ਵੀ ਇਕ ਰੈਲੀ ਕੱਢੀ ਗਈ ਹੈ, ਜਿਸ 'ਚ ਜੈਜ਼ੀ ਬੀ ਦੇ ਨਾਲ ਉਨ੍ਹਾਂ ਦੇ ਬੇਟੇ ਸ਼ਿੰਦਾ ਤੇ ਏਕਮ ਵੀ ਗਏ ਹਨ। ਗਿੱਪੀ ਨੇ ਅੱਗੇ ਕਿਹਾ ਕਿ ਜੋ ਲੋਕ ਸਾਡੇ ਖਿਲਾਫ ਹਨ ਸਾਨੂੰ ਪਤਾ ਹੈ ਕਿ ਉਹ ਗੋਦੀ ਮੀਡੀਆ ਦਾ ਸਮਰਥਨ ਕਰ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਨੂੰ ਕੋਈ ਹੋਰ ਰੂਪ ਦੇ ਦਿੱਤਾ ਜਾਵੇ। ਸਾਨੂੰ ਹੋਸ਼ 'ਚ ਰਹਿ ਕੇ ਕੰਮ ਕਰਨ ਦੀ ਲੋੜ ਹੈ, ਇਹ ਨਾ ਹੋਵੇ ਕਿ ਜੋ ਉਹ ਸਾਡੇ ਕੋਲੋਂ ਸਾਨੂੰ ਭੜਕਾ ਕੇ ਕਰਵਾਉਣਾ ਚਾਹੁੰਦੇ ਹਨ, ਉਹ ਅਸੀਂ ਗੁੱਸੇ 'ਚ ਕਰ ਬੈਠੀਏ।
 
View this post on Instagram
 

A post shared by Gippy Grewal (@gippygrewal)

0 Comments
0

You may also like