ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ
ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ : ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਜਿੰਨਾ ਦੇ ਗਾਣਿਆਂ ਅਤੇ ਫ਼ਿਲਮਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚ ਦਿੱਤਾ ਹੈ। ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਡਾਕਾ' ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸੈੱਟ ਤੋਂ ਇਹ ਤਸਵੀਰ ਸਾਹਮਣੇ ਆਈ ਆਈ ਹੈ। ਤਸਵੀਰ 'ਚ ਫਿਲਮ ਦੀ ਸਟਾਰ ਕਾਸਟ ਅਤੇ ਡਾਇਰੈਕਟਰ ਵੀ ਨਜ਼ਰ ਆ ਰਹੇ ਹਨ। ਡਾਕਾ ਫਿਲਮ ਦੇ ਸੈੱਟ ਤੋਂ ਇਹ ਤਸਵੀਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਤਸਵੀਰ 'ਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਨਰੇਸ਼ ਕਠੂਰੀਆ, ਹੌਬੀ ਧਾਲੀਵਾਲ ਅਤੇ ਡਾਇਰੈਕਟ ਬਲਜੀਤ ਸਿੰਘ ਦਿਓ ਇਕੱਠੇ ਬੈਠੇ ਦਿਖਾਈ ਦੇ ਰਹੇ ਹਨ।
View this post on Instagram
On set #daaka @nareshkathooria @gippygrewal #hobbydhaliwal #baljitsdeo #bhanala
ਫਿਲਮ ਡਾਕਾ ਬਾਰੇ ਗੱਲ ਕਰੀਏ ਤਾਂ ਇਸ ਮੂਵੀ ‘ਚ ਉਨ੍ਹਾਂ ਦਾ ਸਾਥ ਦੇਵੇਗੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਜ਼ਰੀਨ ਖਾਨ। ਇਸ ਤੋਂ ਪਹਿਲਾਂ ਵੀ ਜ਼ਰੀਨ ਖਾਨ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਮੂਵੀ ‘ਜੱਟ ਜੇਮਸ ਬਾਂਡ’ ‘ਚ ਨਜ਼ਰ ਆ ਚੁੱਕੀ ਹੈ, ਦੋਵਾਂ ਦੀ ਜੋੜੀ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।ਗਿੱਪੀ ਗਰੇਵਾਲ ਦੀ ਫਿਲਮ ਡਾਕਾ ਨੂੰ ਡਾਇਰੈਕਟ ਕਰ ਰਹੇ ਹਨ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ। ਇਸ ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ।
ਡਾਕਾ ਮੂਵੀ ਨੂੰ ਟੀ ਸੀਰੀਜ਼ ਤੇ ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸ ਦਈਏ ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਦੇ ਨਾਲ ਤਿੰਨ ਫਿਲਮਜ਼ ਸਾਈਨ ਕੀਤੀਆਂ ਹਨ ਜਿਸ ਚੋਂ ਪਹਿਲੀ ਮੂਵੀ ਡਾਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਗਿੱਪੀ ਗਰੇਵਾਲ ਜਲਦ ਹੀ ਮੰਜੇ ਬਿਸਤਰੇ 2 ਨਾਲ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕਰਦੇ ਹੋਏ ਵੀ ਨਜ਼ਰ ਆਉਂਣ ਵਾਲੇ ਹਨ। ਅਤੇ ਅਰਦਾਸ 2 ਨਾਲ ਦਰਸ਼ਕਾਂ ਨੂੰ ਇਮੋਸ਼ਨਲ ਵੀ ਕਰਨਗੇ।