Trending:
'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਇੱਕ ਹੋਰ ਸ਼ਾਨਦਾਰ ਫ਼ਿਲਮ 'ਮਾਂ', ਇਸ ਖ਼ਾਸ ਦਿਨ 'ਤੇ ਹੋਵੇਗੀ ਰਿਲੀਜ਼
ਅਰਦਾਸ ਕਰਾਂ ਪੰਜਾਬੀ ਸਿਨੇਮਾ ਦਾ ਮਾਸਟਰਪੀਸ ਕਹੀ ਜਾਣ ਵਾਲੀ ਇਸ ਫ਼ਿਲਮ ਨੇ ਹੁਣ ਤੱਕ ਬਹੁਤ ਤਰੀਫਾਂ ਖੱਟੀਆਂ ਹਨ। ਖ਼ਾਸ ਕਰਕੇ ਫ਼ਿਲਮ ਦੇ ਨਿਰਦੇਸ਼ਕ ਤੇ ਐਕਟਰ ਗਿੱਪੀ ਗਰੇਵਾਲ ਨੂੰ ਫ਼ਿਲਮ ਲਈ ਕਾਫੀ ਪ੍ਰਸ਼ੰਸਾ ਮਿਲੀ ਹੈ। ਹੁਣ ਅਰਦਾਸ ਕਰਾਂ ਤੋਂ ਬਾਅਦ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਇੱਕ ਹੋਰ ਸ਼ਾਨਦਾਰ ਫ਼ਿਲਮ ਜਿਸ ਦਾ ਨਾਮ ਹੈ,'ਮਾਂ'। ਇਹ ਫ਼ਿਲਮ 8 ਮਈ 2020 ਯਾਨੀ ਅਗਲੇ ਸਾਲ 'ਮਾਂ ਦਿਵਸ' 'ਤੇ ਦੇਖਣ ਨੂੰ ਮਿਲਣ ਵਾਲੀ ਹੈ।
ਫ਼ਿਲਮ ਦੇ ਟਾਈਟਲ ਤੋਂ ਹੀ ਸਾਫ਼ ਹੁੰਦਾ ਹੈ ਕਿ ਇਹ ਫ਼ਿਲਮ ਮਾਵਾਂ ਦੇ ਪਿਆਰ ਅਤੇ ਮਮਤਾ 'ਤੇ ਅਧਾਰਿਤ ਫ਼ਿਲਮ ਹੋਣ ਵਾਲੀ ਹੈ। ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਅਤੇ ਓਮਜੀ ਸਟਾਰ ਸਟੂਡੀਓ ਵੱਲੋਂ ਬਣਾਇਆ ਜਾ ਰਿਹਾ ਹੈ। ਫਿਲਹਾਲ ਫ਼ਿਲਮ ਦੀ ਕਿਸੇ ਸਟਾਰ ਕਾਸਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਹੋਰਾਂ ਵੱਲੋਂ ਆਪਣੇ ਹੋਮ ਪ੍ਰੋਡਕਸ਼ਨ 'ਚ ਹੀ ਫ਼ਿਲਮ 'ਪੋਸਤੀ' ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਨਿਰਦੇਸ਼ਨ ਅਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ।
ਪੰਜਾਬੀ ਸਿਨੇਮਾ ਦੇ ਵਧਦੇ ਮਿਆਰ ਦੇ ਕਾਰਨ ਹੁਣ ਵੱਖੋ ਵੱਖ ਮੁੱਦਿਆਂ 'ਤੇ ਫ਼ਿਲਮਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਹਨਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਵੀ ਪਰਦੇ 'ਤੇ ਪਸੰਦ ਕੀਤਾ ਜਾ ਰਿਹਾ ਹੈ ਜਿਸ ਨਾਲ ਮੇਕਰਸ ਦਾ ਵੀ ਹੌਂਸਲਾ ਵਧਦਾ ਹੈ। ਮਾਂ ਫ਼ਿਲਮ ਵੀ ਅਜਿਹੇ ਹੀ ਮੁੱਦਿਆਂ ਨੂੰ ਪਰਦੇ 'ਤੇ ਪੇਸ਼ ਕਰਦੀ ਹੋਈ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਫ਼ਿਲਮ ਦੀ ਟੀਮ ਦਾ ਹਿੱਸਾ ਕੌਣ ਕੌਣ ਬਣਦਾ ਹੈ।ਫਿਲਹਾਲ ਗਿੱਪੀ ਗਰੇਵਾਲ ਆਉਣ ਵਾਲੀ ਫ਼ਿਲਮ 'ਡਾਕਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ ਜਿਹੜੀ ਕਿ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।