ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ

Written by  Aaseen Khan   |  March 03rd 2019 01:45 PM  |  Updated: March 03rd 2019 01:45 PM

ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ

ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ : ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਡਾਕਾ' ਦੇ ਸ਼ੂਟ 'ਚ ਕਾਫੀ ਬਿਜ਼ੀ ਹਨ, ਪਰ ਹਾਲ ਹੀ 'ਚ ਟਿਕ ਟੌਕ ਸ਼ੋਸ਼ਲ ਮੀਡੀਆ ਐਪ 'ਤੇ ਡੈਬਿਊ ਕਰ ਚੁੱਕੇ ਗਿੱਪੀ ਗਰੇਵਾਲ ਫਿਲਮ ਦੇ ਸੈੱਟ ਤੋਂ ਤਰਾਂ ਤਰਾਂ ਦੀਆਂ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ। ਉਹਨਾਂ ਹਾਲ ਹੀ 'ਚ ਇੱਕ ਹੋਰ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਨਰੇਸ਼ ਕਠੂਰੀਆ, ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਵੀਡੀਓ 'ਚ ਗੱਬਰ ਫਿਲਮ ਦਾ ਰੀਮੇਕ ਬਣਾ ਰਹੇ ਹਨ ਉਹ ਵੀ ਫਨੀ ਢੰਗ ਨਾਲ ਜੀ ਹਾਂ ਜੇਕਰ ਯਕੀਨ ਨਹੀਂ ਆਉਂਦਾ ਤਾਂ ਖੁਦ ਇਸ ਵੀਡੀਓ 'ਚ ਵੇਖ ਲਵੋ।

 

View this post on Instagram

 

Thakur te Gabbar ? #manjebistre2 #gippigrewal #12april2019 @officialranaranbir @nareshkathooria

A post shared by Gippy Grewal (@gippygrewal) on

ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਿੱਪੀ ਗਰੇਵਾਲ ਦੀ ਇਸ ਵੀਡੀਓ ਨੂੰ ਵੇਖ ਹਾਸਾ ਨਹੀਂ ਰੁਕ ਰਿਹਾ ਹੋਵੇਗਾ। ਅਤੇ ਉੱਪਰੋਂ ਬਾਕਮਾਲ ਅਦਾਕਾਰ ਰਾਣਾ ਰਣਬੀਰ ਅਤੇ ਨਰੇਸ਼ ਕਠੂਰੀਆ ਦਾ ਸਾਥ ਮਿਲਿਆ ਹੈ। ਉਹਨਾਂ ਦੀ ਫਿਲਮ ਡਾਕਾ ਦੀ ਗੱਲ ਕਰੀਏ ਤਾਂ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਨਿਰਦੇਸ਼ਕ ਬਲਜੀਤ ਸਿੰਘ ਦਿਓ ਅਤੇ ਫਿਲਮ ਦੀ ਕਹਾਣੀ ਲਿਖੀ ਹੈ ਨਰੇਸ਼ ਕਠੂਰੀਆ ਨੇ। ਫਿਲਮ 'ਚ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਉੱਥੇ ਹੀ ਰਾਣਾ ਰਣਬੀਰ ਵੀ ਅਹਿਮ ਰੋਲ ਨਿਭਾ ਰਹੇ ਹਨ।

ਹੋਰ ਵੇਖੋ : ਦੇਵ ਖਰੌੜ ਦੀ 'ਕਾਕਾ ਜੀ' 'ਚ ਹਿੰਮਤ ਸੰਧੂ ਦਾ 'ਧੋਖਾ' , ਦੇਖੋ ਵੀਡੀਓ

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਫ਼ਿਲਮ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਨਛੱਤਰ ਗਿੱਲ ਨੇ ਆਵਾਜ਼ ਦਿੱਤੀ ਹੈ। ਗਾਣੇ ਨੂੰ ਕਾਫੀ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network