ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨਾਲ ਸ਼ੇਅਰ ਕੀਤੀ ਰੋਮੈਂਟਿਕ ਫੋਟੋ, ਲਿਖਿਆ ਖੂਬਸੂਰਤ ਨੋਟ

written by Pushp Raj | May 20, 2022

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗਿੱਪੀ ਗਰੇਵਾਲ Gippy Grewal, ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਆਪਣੇ ਬਿਜ਼ੀ ਸ਼ੈਡੀਊਲ ਵਿੱਚ ਵੀ ਗਿੱਪੀ ਗਰੇਵਾਲ ਆਪਣੇ ਪਰਿਵਾਰ ਦੇ ਲਈ ਸਮਾਂ ਜ਼ਰੂਰ ਕੱਢਦੇ ਹਨ। ਗਿੱਪੀ ਗਰੇਵਾਲ ਨੇ ਪਤਨੀ ਨਾਲ ਇੱਕ ਰੌਮੈਂਟਿਕ ਫੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਦੱਸ ਦਈਏ ਕਿ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਇੱਕ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ।

ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਇੱਕ ਖੂਬਸੂਰਤ ਨੋਟ ਵੀ ਲਿਖਿਆ ਹੈ। ਗਿੱਪੀ ਆਪਣੀ ਪੋਸਟ ਵਿੱਚ ਲਿਖਿਆ, " ਤੁਹਾਡੇ ਤੋਂ ਇਲਾਵਾ ਖੁਸ਼ੀ ਦਾ ਕੋਈ ਰਸਤਾ ਨਹੀਂ ਹੈ,ਖੁਸ਼ੀ ਦਾ ਰਸਤਾ ਹੈ ❤️ਮੈਂ ਤੁਹਾਨੂੰ ਪਿਆਰ ਕਰਦਾ ਹਾਂ । I love you @ravneetgrewalofficial ❤️ #gippygrewal #ravneetkaurgrewal

image From instagram

ਗਿੱਪੀ ਗਰੇਵਾਲ ਦੀ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਤਸਵੀਰ ਦੀ ਬੈਕਗ੍ਰਾਊਂਡ ਸੂਰਜ ਦੀ ਤਿੱਖੀ ਰੌਸ਼ਨੀ ਪੈ ਰਹੀ ਹੈ। ਗਿੱਪੀ ਅਤੇ ਰਵਨੀਤ ਇੱਕ ਦੂਜੇ ਨੂੰ ਬਾਹਾਂ ਵਿੱਚ ਭਰ ਕੇ ਇੱਕ ਦੂਜੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਰਹੇ ਹਨ। ਇਹ ਤਸਵੀਰ ਬੇਹੱਦ ਖੂਬਸੂਰਤ ਹੈ। ਇਸ ਤਸਵੀਰ ਦੇ ਵਿੱਚ ਦੋਹਾਂ ਨੇ ਬਲੈਕ ਆਊਟਫਿਟ ਪਾਏ ਹੋਏ ਹਨ।

ਗਿੱਪੀ ਗਰੇਵਾਲ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਤਸਵੀਰ 'ਤੇ ਹਾਰਟ ਈਮੋਜੀ ਤੇ ਪਿਆਰ ਭਰੇ ਕਮੈਂਟ ਕਰ ਰਹੇ ਹਨ। ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਹੈ ਤੇ ਦੋਹਾਂ ਨੂੰ ਬੈਸਟ ਜੋੜੀ ਦੱਸਿਆ ਹੈ।

 

image From instagram

ਹੋਰ ਪੜ੍ਹੋ : Cannes 2022: ਦੀਪਿਕਾ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਐਸ਼ਵਰਿਆ, ਕਾਨਸ ਦੌਰਾਨ ਲੁੱਕ ਨਾਲ ਐਕਸਪੈਰੀਮੈਂਟ ਕਰਨਾ ਪਿਆ ਭਾਰੀ

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਨੂੰ ਆਖਰੀ ਵਾਰ ਮਾਂ ਫਿਲਮ ਵਿੱਚ ਵੇਖਿਆ ਗਿਆ ਸੀ। ਗਿੱਪੀ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਨ ਆਪਣੇ ਹੋਰਨਾਂ ਫਿਲਮ ਪ੍ਰੋਜੈਕਟਸ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਹੁਣ ਜਲਦ ਹੀ ਗਿੱਪੀ ਗਰੇਵਾਲ ਆਪਣੀ ਅਗਲੀ ਫਿਲਮ ਹਨੀਮੂਨ ਵਿੱਚ ਜੈਸਮੀਨ ਭਸੀਨ ਦੇ ਨਾਲ ਨਜ਼ਰ ਆਉਣਗੇ। ਦਰਸ਼ਕ ਗਿੱਪੀ ਦੀ ਅਗਲੀ ਫਿਲਮ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

You may also like