ਗਿੱਪੀ ਗਰੇਵਾਲ ਨੇ ‘ਹਨੀਮੂਨ’ ਫ਼ਿਲਮ ਦੀ ਸਟਾਰ ਕਾਸਟ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਜੈਸਮੀਨ ਭਸੀਨ ਨੇ ਕਮੈਂਟ ਕਰਕੇ ਆਖੀ ਇਹ ਗੱਲ

written by Lajwinder kaur | September 28, 2022 02:01pm

Gippy Grewal News: ਪੰਜਾਬੀ ਸਿਨੇਮਾ ਦਿਨੋਂ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਹ ਸਾਲ ਪੰਜਾਬੀ ਫ਼ਿਲਮਾਂ ਲਈ ਸ਼ਾਨਦਾਰ ਰਿਹਾ ਹੈ, ਹਰ ਹਫਤੇ ਬੈਕ ਟੂ ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਗਿੱਪੀ ਗਰੇਵਾਲ ਜੋ ਕਿ ਆਪਣੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

ਏਨੀਂ ਦਿਨੀਂ ਉਹ ਆਪਣੀ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਵਿਦੇਸ਼ ‘ਚ ਕਰ ਰਹੇ ਹਨ। ਇਸੇ ਦੌਰਾਨ ਉਹ ਆਪਣੀ ਆਉਣ ਵਾਲੀ ਫ਼ਿਲਮ ਹਨੀਮੂਨ ਨੂੰ ਲੈ ਕੇ ਵੀ ਦਰਸ਼ਕਾਂ ਚ ਉਤਸੁਕਤਾ ਨੂੰ ਵਧਾ ਰਹੇ ਹਨ। ਜੀ ਹਾਂ ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੇ ਲਾਡਲੇ ਦਿਓਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਅਣਦੇਖੀ ਤਸਵੀਰ

gippy grewal honeymoon image source: Instagram

ਹੁਣ ਗਿੱਪੀ ਗਰੇਵਾਲ ਨੇ ‘ਹਨੀਮੂਨ’ ਦੀ ਸਟਾਰਕਾਸਟ ਨਾਲ ਇੱਕ ਸਪੈਸ਼ਲ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਫ਼ਿਲਮ ਦੇ ਸਾਰੇ ਕਿਰਦਾਰ ਇੱਕੋ ਫ਼ਰੇਮ ‘ਚ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਅਦਾਕਾਰਾ ਜੈਸਮੀਨ ਭਸੀਨ ਨੇ ਵੀ ਕਮੈਂਟ ਕਰਕੇ ਕਿਹਾ ਕਿ ਇੰਤਜ਼ਾਰ ਨਹੀਂ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਫ਼ਿਲਮ ਦੀ ਸਟਾਰ ਕਾਸਟ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

image source: Instagram

ਦੱਸ ਦਈਏ ਕਿ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਦੀ ਕਹਾਣੀ ਇੱਕ ਜੋੜੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ, ਜੋ ਕਿ ਹਨੀਮੂਨ ਉੱਤੇ ਜਾਣ ਦੀ ਤਿਆਰੀ ਵਿੱਚ ਹੈ। ਪਰ ਇਸ ਜੋੜੇ ਨੂੰ ਹਨੀਮੂਨ ਜਾਣ ਲਈ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤਾਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਗਿੱਪੀ ਗਰੇਵਾਲ ਨੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਸ਼ਾਨਦਾਰ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ।

honeymoon movie image source: Instagram

You may also like