ਫ਼ਿਲਮ 'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' ਵਿੱਚ ਸਰਗੁਣ ਮਹਿਤਾ ਅਤੇ ਗਿਪੀ ਗਰੇਵਾਲ ਦੀ ਧਮਕੇਧਾਰ ਜੋੜੀ

Written by  Rajan Sharma   |  September 29th 2018 05:55 AM  |  Updated: September 29th 2018 05:56 AM

ਫ਼ਿਲਮ 'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' ਵਿੱਚ ਸਰਗੁਣ ਮਹਿਤਾ ਅਤੇ ਗਿਪੀ ਗਰੇਵਾਲ ਦੀ ਧਮਕੇਧਾਰ ਜੋੜੀ

ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਅਤੇ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕਰ ਚੁੱਕੇ ਹਨ| ਹਾਲ ਹੀ 'ਚ ਗਿੱਪੀ ਗਰੇਵਾਲ gippy grewal ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਹਨਾਂ ਦੀ ਇਸ ਫਿਲਮ ਦਾ ਟਾਈਟਲ ਹੈ 'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' punjabi film| ਇਸ ਫ਼ਿਲਮ ਵਿੱਚ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜੋ ਕਿ ਹੁਣ ਪਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਸਰਗੁਣ ਮਹਿਤਾ ਵੀ ਨਜ਼ਰ ਆ ਰਹੀ ਹੈ| ਦੱਸ ਦੇਈਏ ਕੀ ਹਾਲ ਹੀ ਵਿੱਚ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਨਵੀਂ ਫ਼ਿਲਮ 'ਕਿਸਮਤ' ਰਿਲੀਜ਼ ਹੋਈ ਹੈ ਜੋ ਕੀ ਬਾਕਸ ਆਫ਼ਿਸ ਤੇ ਬੇਹੱਦ ਧਮਾਲਾਂ ਪਾ ਰਹੀ|

https://www.instagram.com/p/BoQeDHjD9rs/?taken-by=gippygrewal

ਗੱਲ ਫ਼ਿਲਮ ਦੀ ਕਰੀਏ ਤਾਂ ਇਹ ਇੱਕ ਰੋਮਾਂਟਿਕ ਫਿਲਮ ਹੈ। ਗਿੱਪੀ ਗਰੇਵਾਲ gippy grewal ਦੀ ਪਿਛਲੀ ਫਿਲਮ 'ਮਰ ਗਏ ਓਏ ਲੋਕੋ'punjabi film ਬਲਾਕਬਸਟਰ ਰਹੀ ਸੀ ਅਤੇ ਫੈਨਸ ਦੁਆਰਾ ਬੇਹੱਦ ਪਸੰਦ ਕੀਤੀ ਗਈ ਸੀ|

Gippy Grewal

ਦੱਸ ਦੇਈਏ ਕੀ ਗਿੱਪੀ ਗਰੇਵਾਲ ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ 'ਮੇਲ ਕਰਾਦੇ ਰੱਬਾ' ਨਾਲਕੀਤੀ ਸੀ। ਉਸ ਤੋਂ ਬਾਅਦ ਜਿੰਨੇ ਮੇਰਾ ਦਿਲ ਲੁਟਿਆ ਵਿੱਚ ਮੁਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਸੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network