ਦੇਸ਼ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਦੇਖ ਕੇ ਪਰੇਸ਼ਾਨ ਹੋਏ ਗਿੱਪੀ ਗਰੇਵਾਲ, ਸ਼ੇਅਰ ਕੀਤੀ ਵੀਡੀਓ

written by Rupinder Kaler | April 20, 2021 05:47pm

ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਮਾਮਲੇ ਵੱਧਣ ਲੱਗੇ ਹਨ । ਜਿਸ ਨੂੰ ਲੈ ਕੇ ਹਰ ਕੋਈ ਪਰੇਸ਼ਾਨ ਹੈ । ਫਿਲਮ ਇੰਡਸਟਰੀ ਦੇ ਸਿਤਾਰੇ ਵੀ ਕਾਫੀ ਪਰੇਸ਼ਾਨ ਹਨ ਕਿਉਂਕਿ ਕੋਰੋਨਾ ਕਰਕੇ ਫ਼ਿਲਮਾਂ ਦੀ ਸ਼ੂਟਿੰਗ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ । ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਹਰ ਦਿਨ ਨਵੇਂ ਨਿਯਮ ਜਾਰੀ ਕੀਤੇ ਜਾ ਰਹੇ ਹਨ ।

image of gippy grewal with family image from gippy-grewal's instagram

ਹੋਰ ਪੜ੍ਹੋ :

ਜਿਸ ਗੀਤ ਦਾ ਬਹੁਤ ਬੇਸਬਰੀ ਦੇ ਨਾਲ ਦਿਲਜਾਨ ਨੂੰ ਸੀ ਇੰਤਜ਼ਾਰ, ਮੌਤ ਤੋਂ ਬਾਅਦ ਹੋਇਆ ਰਿਲੀਜ਼, ਸੰਗੀਤਕਾਰ ਸਚਿਨ ਆਹੂਜਾ ਵੀ ਗੀਤ ਦੇਖ ਕੇ ਹੋਏ ਭਾਵੁਕ, ਦੇਖੋ ਵੀਡੀਓ

gippy grewal with his kids image from gippy-grewal's instagram

ਇਸ ਸਭ ਦੇ ਚੱਲਦੇ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ‘ਇਹ ਕਿਹੜਾ ਕੋਰੋਨਾ ਹੈ ਜਿਹੜਾ ਰਾਤ 8 ਵਜੇ ਤੋਂ ਬਾਅਦ ਆਉਂਦਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਮ ਲੋਕਾਂ ਦੀ ਪਰੇਸ਼ਾਨੀ ਨੂੰ ਲੈ ਕੇ ਵੀ ਗੱਲ ਕੀਤੀ ਹੈ ਗਿੱਪੀ ਨੇ ਕਿਹਾ ਹੈ ਕਿ ਕੋਰੋਨਾ ਕਰਕੇ ਕੁਝ ਲੋਕਾਂ ਦਾ ਰੁਜਗਾਰ ਖਤਮ ਹੋ ਰਿਹਾ ਹੈ ।

neeru bajwa with gippy grewal image from gippy-grewal's instagram

ਇਸ ਤੋਂ ਇਲਾਵਾ ਉਹਨਾਂ ਨੇ ਕੁਝ ਹੋਰ ਮੁੱਦਿਆਂ ਤੇ ਵੀ ਆਪਣੇ ਵਿਚਾਰ ਰੱਖੇ ਹਨ । ਇਸ ਦੇ ਨਾਲ ਹੀ ਆਪਣੀ ਇਸ ਵੀਡੀਓ ਦੇ ਵਿਚ ਗਿੱਪੀ ਨੇ ਆਪਣੇ ਫੈਨਜ਼ ਨੂੰ ਸੁਨੇਹਾ ਵੀ ਦਿੱਤਾ ਕਿ ਤੁਸੀਂ ਸਭ ਵੀ ਆਪਣਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ ਤੇ ਕੋਰੋਨਾ ਤੋਂ ਬਚੇ ਰਹੋ।

 

View this post on Instagram

 

A post shared by Gippy Grewal (@gippygrewal)

You may also like