ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ, ਚੈਨਲ 'ਹੰਬਲ ਮਿਊਜ਼ਿਕ' ਨੂੰ ਯੂਟਿਊਬ ਨੇ ਕੀਤਾ ਟਰਮੀਨੇਟ

written by Pushp Raj | December 31, 2021

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਆਫ਼ੀਸ਼ੀਅਲ ਯੂਟਿਊਬ ਚੈਨਲ 'ਹੰਬਲ ਮਿਊਜ਼ਿਕ ਚੈਨਲ' ਨੂੰ ਟਰਮੀਨੇਟ ਕਰ ਦਿੱਤਾ ਹੈ। ਅਜਿਹਾ ਕਿਊਂ ਹੋਇਆ  ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

Gippy Grewal

ਕੁਝ ਦਿਨਾਂ ਪਹਿਲਾਂ ਹੀ ਗਿੱਪੀ ਗਰੇਵਾਲ ਨੇ ਆਪਣੇ ਇਸ ਚੈਨਲ ਦੇ ਹੈਕ ਹੋਣ ਦੀ ਜਾਣਕਾਰੀ ਦਿੱਤੀ ਸੀ। ਗਿੱਪੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਈਵ ਹੋ ਕੇ ਫੈਨਜ਼ ਨੂੰ ਹੈਕਿੰਗ ਬਾਰੇ ਦੱਸਿਆ ਸੀ। ਗਿੱਪੀ ਨੇ ਇਹ ਵੀ ਦੱਸਿਆ ਸੀ ਕਿ ਉਸ ਚੈਨਲ ਵਿੱਚ ਉਨ੍ਹਾਂ ਨੂੰ ਕੁਝ ਦਿੱਕਤਾਂ ਪੇਸ਼ ਆ ਰਹੀਆਂ ਸਨ , ਜਿਸ ਤੋਂ ਬਾਅਦ ਉਨ੍ਹਾਂ ਦਾ ਚੈਨਲ ਹੈਕ ਹੋ ਗਿਆ।

humble-music-youtube-channel

ਇਸ ਬਾਰੇ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਕਿਸੇ ਨੇ ਅਜਿਹਾ ਕੀਤਾ ਹੈ ਤੇ ਉਨ੍ਹਾਂ ਦੇ ਕੰਟੈਂਟ ਡੀਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ, ਹੈਕਿੰਗ ਦੇ ਪਿਛੇ ਕ੍ਰੀਪਟੋ ਕਰੰਸੀ ਹੈਕਿੰਗ ਦਾ ਹੱਥ ਹੈ, ਪਰ ਇਹ ਗੱਲ ਕਿੰਨੀ ਕੁ ਸਹੀ ਹੈ ਇਸ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

ਯੂਟਿਊਬ ਉੱਤੇ 'ਹੰਬਲ ਮਿਊਜ਼ਿਕ ਚੈਨਲ' ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਯੂਟਿਊਬ ਵੱਲੋਂ ਇਸ ਚੈਨਲ ਨੂੰ ਟਰਮੀਨੇਟ ਕਰਨ ਦੇ ਪਿਛੇ ਯੂਟਿਊਬ ਦੇ ਦਿਸ਼ਾ-ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨਾ ਦੱਸਿਆ ਗਿਆ ਹੈ। ਜਦੋਂ ਕਿ ਗਿੱਪੀ ਗਰੇਵਾਲ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਯੂਟਿਊਬ ਕੰਪਨੀ ਦੇ ਸਾਰੇ ਹੀ ਨਿਯਮਾਂ ਦੀ ਪਾਲਣਾ ਕਰ ਰਹੇ ਸਨ। ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ 'ਹੰਬਲ ਮਿਊਜ਼ਿਕ ਚੈਨਲ' ਨੂੰ ਹੈਕਰਸ ਨੇ ਡੀਲੀਟ ਕਰਵਾਉਣ ਲਈ ਅਜਿਹਾ ਕੀਤਾ ਹੈ ਜਾਂ ਫੇਰ ਇਸ ਪਿਛੇ ਕੋਈ ਹੋਰ ਵਜ੍ਹਾ ਹੈ।

Humble Gippy

 

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤੀ ਸੈਫ ਤੇ ਤੈਮੂਰ ਦੀ ਖੁਬਸੁਰਤ ਤਸਵੀਰ, ਫੈਨਜ਼ ਕਰ ਰਹੇ ਪਸੰਦ

ਇਸ ਤੋਂ ਪਹਿਲਾਂ ਗਾਇਕ ਨੇ ਫੈਨਜ਼ ਨੂੰ ਭਰੋਸਾ ਦਿੱਤਾ ਸੀ ਕਿ ਜਲਦ ਹੀ ਉਨ੍ਹਾਂ ਦਾ ਇਹ ਚੈਨਲ ਰਿਕਵਰ ਹੋ ਜਾਵੇਗਾ। ਹੁਣ ਚੈਨਲ ਟਰਮੀਨੇਟ ਹੋਣ ਮਗਰੋਂ ਗਿੱਪੀ ਗਰੇਵਾਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।

You may also like