ਪੰਜਾਬੀ ਸਿਨੇਮਾ ’ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਲਈ ਹੈ ਮਾਣ ਦੀ ਗੱਲ

written by Rupinder Kaler | December 20, 2019

ਗਿੱਪੀ ਗਰੇਵਾਲ ਦੀ ਮਾਸਟਰ ਪੀਸ ਫ਼ਿਲਮ ‘ਅਰਦਾਸ ਕਰਾਂ’ ਨੇ ਪੰਜਾਬੀ ਸਿਨੇਮਾ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ । ਉਹਨਾਂ ਦੀ ਇਹ ਫ਼ਿਲਮ ਇੱਕ ਫਿਰ ਪੰਜਾਬ ਦੇ ਵੱਖ ਵੱਖ ਸਿਨੇਮਾਂ ਘਰਾਂ ਵਿੱਚ ਲੱਗ ਗਈ ਹੈ । ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਕੋਈ ਪੰਜਾਬੀ ਫ਼ਿਲਮ ਲੋਕਾਂ ਦੀ ਮੰਗ ਤੇ ਦੂਜੀ ਵਾਰ ਸਿਨੇਮਾਂ ਘਰਾਂ ਦੀ ਸ਼ਾਨ ਬਣੀ ਹੈ । ਇਸ ਸਭ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । ਗਿੱਪੀ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਮਲਕੀਤ ਰੌਣੀ ਤੇ ਗੁਰਪ੍ਰੀਤ ਭੰਗੂ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਅਰਦਾਸ ਕਰਾਂ ਫ਼ਿਲਮ ਦੁਬਾਰਾ ਸਿਨੇਮਾਂ ਘਰਾਂ ਵਿੱਚ ਲਗਾਈ ਜਾਵੇ । ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਫ਼ਿਲਮ ਇੱਕ ਵਾਰ ਫ਼ਿਰ ਸਿਨੇਮਾ ਘਰਾਂ ਵਿੱਚ ਲਗਾਈ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਅਤੇ ਪ੍ਰੋਡਕਸ਼ਨ 'ਚ ਬਣਾਈ ਗਈ ਸੀ ਇਹ ਫ਼ਿਲਮ 2016 'ਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੈ। ਫ਼ਿਲਮ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੱਬਲ ਰਾਏ, ਮਲਕੀਤ ਰੌਣੀ ਵਰਗੇ ਵੱਡੇ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ । https://www.instagram.com/p/B6SgdSeAP5a/

0 Comments
0

You may also like