ਗਿੱਪੀ ਗਰੇਵਾਲ ਦਾ ਨਵਾਂ ਗਾਣਾ 'Limited Edition 2009 Re-Heated' ਯੂਟਿਊਬ 'ਤੇ ਕਰ ਰਿਹਾ ਹੈ ਟ੍ਰੈਂਡ

written by Rupinder Kaler | July 30, 2021

ਗਿੱਪੀ ਗਰੇਵਾਲ ਦਾ ਨਵਾਂ ਗਾਣਾ Limited Edition 2009 Re-Heated ਹਰ ਥਾਂ ਤੇ ਵੱਜਦਾ ਸੁਣਾਈ ਦੇ ਰਿਹਾ ਹੈ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਰਾਹੀਂ ਗਿੱਪੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ।

ਹੋਰ ਪੜ੍ਹੋ :

ਸੋਨੂੰ ਨਿਗਮ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਦੇ ਰਹੇ ਵਧਾਈ

Pic Courtesy: Youtube

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਜਗਦੇਵ ਮਾਨ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਭਿੰਦਾ ਔਜਲਾ ਨੇ ਤਿਆਰ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਜੋੜੀ ਨੇ ਫੁਲਕਾਰੀ ਕੈਸੇਟ ਨਾਲ ਸ਼ੁਰੂਆਤ ਕੀਤੀ ਸੀ ।

gippy grewal new bons song limited edition 2009 reheated Pic Courtesy: Youtube

ਇਸ ਕੈਸੇਟ ਦੇ ਗੀਤ ਫੁਲਕਾਰੀ, ਮਿਤਰਾਂ ਦੇ ਚਾਦਰੇ ਤੇ ਪਵਾਦੇ ਮੋਰਨੀ ਸੁਪਰ ਡੁਪਰ ਹਿੱਟ ਹੋਏ ਸਨ । ਇਹਨਾਂ ਹਿੱਟ ਗੀਤਾਂ ਤੋਂ ਬਾਅਦ ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਲਗਭਗ 8 ਕੈਸੇਟਾਂ ਸੰਗੀਤ ਜਗਤ ਨੂੰ ਦਿੱਤੀਆਂ । ਜਿਨ੍ਹਾਂ ਦੇ ਬਹੁਤ ਸਾਰੇ ਗੀਤ ਅੱਜ ਵੀ ਡੀਜੇ ਤੇ ਸੁਣਾਈ ਦਿੰਦੇ ਹਨ ।

0 Comments
0

You may also like