ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ਦਾ ਸੰਗੀਤ ਸ਼ੁਰੂ, ਜਸਬੀਰ ਜੱਸੀ ਨੇ ਗਾਏ ਸੁਹਾਗ, ਵੀਡੀਓ ਵਾਇਰਲ

written by Shaminder | January 05, 2022

ਗਿੱਪੀ ਗਰੇਵਾਲ (Gippy Grewal) ਦੇ ਘਰ ਏਨੀਂ ਦਿਨੀਂ ਰੌਣਕਾਂ ਲੱਗੀਆਂ ਹੋਈਆਂ ਹਨ । ਪਹਿਲਾਂ ਗਿੱਪੀ ਗਰੇਵਾਲ ਦਾ ਜਨਮ ਦਿਨ ਅਤੇ ਗੁਰਬਾਜ਼ ਗਰੇਵਾਲ  ਦੀ ਲੋਹੜੀ ਮਨਾਈ ਗਈ । ਜਿਸ ਤੋਂ ਗਿੱਪੀ ਗਰੇਵਾਲ ਦੀ ਭਤੀਜੀ (Niece) ਮੁਸਕਾਨ ਗਰੇਵਾਲ ਦਾ ਵਿਆਹ (Wedding)ਹੋਣ ਜਾ ਰਿਹਾ ਹੈ ।ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਜਸਬੀਰ ਜੱਸੀ ਸੁਹਾਗ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

Shinda Grewal image From instagram

ਹੋਰ ਪੜ੍ਹੋ : ਪ੍ਰੀਤ ਹਰਪਾਲ ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਭਾਵੁਕ, ਵੀਡੀਓ ਕੀਤਾ ਸਾਂਝਾ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਜੀ ਖਾਨ ਸਣੇ ਕਈ ਕਲਾਕਾਰਾਂ ਨੂੰ ਟੈਗ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ ਮੁਸਕਾਨ ਬੇਟੀ ਦੇ ਲਈ ਸੁਹਾਗ’ ।

gippy grewal birthday celebrationa and gurbaaz grewal lohri celebration

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਘਰ ਪੰਜਾਬੀ ਇੰਡਸਟਰੀ ਦੇ ਸਾਰੇ ਸਿਤਾਰੇ ਪਹੁੰਚੇ ਹੋਏ ਹਨ ਅਤੇ ਗਿੱਪੀ ਗਰੇਵਾਲ ਦੀ ਭਤੀਜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ । ਗਿੱਪੀ ਗਰੇਵਾਲ ਨੇ ਅਰਦਾਸ, ਅਰਦਾਸ ਕਰਾਂ ਵਰਗੀਆਂ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।

 

View this post on Instagram

 

A post shared by Jassi (@jassijasbir)

You may also like