ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਨੇ ਕੀਤਾ ਬਾਲੀਵੁੱਡ ‘ਚ ਡੈਬਿਊ, ਇਸ ਫ਼ਿਲਮ ਵਿੱਚ ਆ ਸਕਦਾ ਹੈ ਨਜ਼ਰ …!

written by Rupinder Kaler | November 01, 2021

ਦਿਲਜੀਤ ਦੋਸਾਂਝ ਦੀ ਫ਼ਿਲਮ 'ਹੌਂਸਲਾ ਰੱਖ' ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਇਸ ਫ਼ਿਲਮ ਵਿੱਚ ਜਿੱਥੇ ਦਿਲਜੀਤ ਦੇ ਕੰਮ ਦੀ ਤਾਰੀਫ ਹੋ ਰਹੀ ਹੈ ਉੱਥੇ ਗਿੱਪੀ ਗਰੇਵਾਲ ਦੇ ਬੇਟੇ ਤੇ ਬਾਲ ਕਲਾਕਾਰ Shinda Grewal  ਦੇ ਕੰਮ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ । ਇੱਥੇ ਹੀ ਬਸ ਨਹੀਂ ਸ਼ਿੰਦਾ ਗਰੇਵਾਲ ਛੇਤੀ ਹੀ ਬਾਲੀਵੁੱਡ ਵਿੱਚ ਵੀ ਡੈਬਿਊ ਕਰਨ ਜਾ ਰਿਹਾ ਹੈ । ਇੱਕ ਵੈੱਬ ਸਾਈਟ ਦੀ ਖ਼ਬਰ ਮੁਤਾਬਿਕ ਸ਼ਿੰਦਾ ਗਰੇਵਾਲ ਆਮਿਰ ਖ਼ਾਨ ਦੀ ਫ਼ਿਲਮ ‘Laal Singh Chadha’ ਵਿੱਚ ਆਮਿਰ ਖਾਨ ਦੇ ਬਚਪਨ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ । ਇਹ ਆਪਣੇ ਆਪ ਵਿੱਚ ਪੰਜਾਬੀ ਇੰਡਸਟਰੀ ਲਈ ਵੱਡੀ ਗੱਲ ਹੈ । ਲਾਲ ਸਿੰਘ ਚੱਡਾ ਫ਼ਿਲਮ ਵਿੱਚ ਆਮਿਰ ਖਾਨ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

inside image of diljit dosanjh and shinda grewal Pic Courtesy: Instagram

ਹੋਰ ਪੜ੍ਹੋ :

ਪੰਜਾਬੀ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਗਾਇਕ ਮਨਜੀਤ ਰਾਹੀ ਦੇ ਦਿਹਾਂਤ ਕਾਰਨ ਸੋਗ ਦੀ ਲਹਿਰ

shinda grewal new upcoming song ice cap teaser out now-min Pic Courtesy: Instagram

ਇਸ ਫ਼ਿਲਮ ਸ਼ੂਟਿੰਗ ਕੁਝ ਮਹੀਨੇ ਪਹਿਲਾਂ ਪੰਜਾਬ ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਇਸ ਦੀ ਕਾਫੀ ਚਰਚਾ ਹੋ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿੰਦੇ ਨੇ ਆਪਣੀ ਪਹਿਲੀ ਫ਼ਿਲਮ ਅਰਦਾਸ ਕਰਾਂ ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹ ਲਿਆ ਸੀ ਕਿਉਂਕਿ Shinda Grewal ਨੂੰ ਅਦਾਕਾਰੀ ਦੀ ਗੁੜਤੀ ਪਿਤਾ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ Gippy Grewal ਤੋਂ ਹੀ ਮਿਲੀ ਹੈ । ਸ਼ਿੰਦੇ ਵਿੱਚ ਆਪਣੇ ਪਿਤਾ ਵਾਲੇ ਸਾਰੇ ਗੁਣ ਹਨ, ਜਿਸਦਾ ਖੁਲਾਸਾ ਸੋਨਮ ਬਾਜਵਾ ਨੇ ਇੱਕ ਟਾਕ ਸ਼ੋਅ ਵਿੱਚ ਕੀਤਾ ਸੀ।

Pic Courtesy: Instagram

ਜਦੋਂ ਇਸ ਬਾਲ ਕਲਾਕਾਰ ਬਾਰੇ ਪੁੱਛਿਆ ਗਿਆ ਤਾਂ ਦਿਲਜੀਤ ਅਤੇ ਸ਼ਹਿਨਾਜ਼ ਨੇ ਵੀ ਸੋਨਮ ਦੀ ਗੱਲ ਵਿੱਚ ਹਾਮੀ ਭਰਦੇ ਹੋਏ ਕਿਹਾ ਕਿ ਦੋ ਚਾਰ ਸਾਲਾਂ ਵਿੱਚ ਸ਼ਿੰਦਾ ਪੰਜਾਬੀ ਇੰਡਸਟਰੀ ਤੇ ਰਾਜ਼ ਕਰੇਗਾ । ਉਹਨਾਂ ਨੇ ਦੱਸਿਆ ਕਿ ਸ਼ਿੰਦੇ ਵਿੱਚ ਹਰ ਉਹ ਚੀਜ਼ ਹੈ ਜਿਹੜੀ ਕਿਸੇ ਸੂਝਵਾਨ ਅਦਾਕਾਰ ਵਿੱਚ ਹੁੰਦੀ ਹੈ । ਛੋਟੀ ਉਮਰ ਦੇ ਬਾਵਜੂਦ ਉਹ ਚੀਜ਼ਾਂ ਨੂੰ ਬਹੁਤ ਜਲਦੀ ਫੜ ਲੈਂਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇੰਡਸਟਰੀ ਉੱਤੇ ਰਾਜ ਕਰੇਗਾ । ਉਹ ਯਕੀਨਨ ਪੰਜਾਬੀ ਇੰਡਸਟਰੀ ਦਾ ਬਾਦਸ਼ਾਹ ਬਣੇਗਾ।

 

You may also like