ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਪੰਜਾਬੀ ਇੰਡਸਟਰੀ ’ਤੇ ਕਰੇਗਾ ਰਾਜ, ਇਸ ਅਦਾਕਾਰਾ ਨੇ ਕੀਤੀ ਭਵਿੱਖਬਾਣੀ …!

written by Rupinder Kaler | October 11, 2021

ਗਿੱਪੀ ਗਰੇਵਾਲ (Shinda Grewal ) ਦਾ ਬੇਟਾ ਸ਼ਿੰਦਾ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਿਹਾ ਹੈ । ਆਪਣੇ ਪਿਤਾ ਦੀ ਫ਼ਿਲਮ ਅਰਦਾਸ ਕਰਾਂ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਣ ਵਾਲਾ ਸ਼ਿੰਦਾ ਹੁਣ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਆਉਣ ਵਾਲੀ ਫਿਲਮ ‘ਹੌਂਸਲਾ ਰੱਖ’ ਵਿੱਚ ਨਜ਼ਰ ਆਵੇਗਾ । ਇਹ ਫਿਲਮ ਦੁਸਹਿਰੇ ਵਾਲੇ ਦਿਨ 2021 ਨੂੰ ਰਿਲੀਜ਼ ਹੋਵੇਗੀ।

inside image of singer and actor diljit dosanjh Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਭਰਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਸ਼ਿੰਦੇ (Shinda Grewal )  ਨੇ ਆਪਣੀ ਪਹਿਲੀ ਫ਼ਿਲਮ ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹ ਲਿਆ ਸੀ ਕਿਉਂਕਿ ਸ਼ਿੰਦੇ ਨੂੰ ਅਦਾਕਾਰੀ ਦੀ ਗੁੜਤੀ ਪਿਤਾ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਤੋਂ ਹੀ ਮਿਲੀ ਹੈ । ਸ਼ਿੰਦੇ ਵਿੱਚ ਆਪਣੇ ਪਿਤਾ ਵਾਲੇ ਸਾਰੇ ਗੁਣ ਹਨ, ਜਿਸਦਾ ਖੁਲਾਸਾ ਸੋਨਮ ਬਾਜਵਾ ਨੇ ਇੱਕ ਟਾਕ ਸ਼ੋਅ ਵਿੱਚ ਕੀਤਾ ਸੀ।

Pic Courtesy: Instagram

ਜਦੋਂ ਇਸ ਬਾਲ ਕਲਾਕਾਰ ਬਾਰੇ ਪੁੱਛਿਆ ਗਿਆ ਤਾਂ ਦਿਲਜੀਤ ਅਤੇ ਸ਼ਹਿਨਾਜ਼ ਨੇ ਵੀ ਸੋਨਮ (Diljit Dosanjh, Sonam Bajwa ) ਦੀ ਗੱਲ ਵਿੱਚ ਹਾਮੀ ਭਰਦੇ ਹੋਏ ਕਿਹਾ ਕਿ ਦੋ ਚਾਰ ਸਾਲਾਂ ਵਿੱਚ ਸ਼ਿੰਦਾ ਪੰਜਾਬੀ ਇੰਡਸਟਰੀ ਤੇ ਰਾਜ਼ ਕਰੇਗਾ । ਉਹਨਾਂ ਨੇ ਦੱਸਿਆ ਕਿ ਸ਼ਿੰਦੇ ਵਿੱਚ ਹਰ ਉਹ ਚੀਜ਼ ਹੈ ਜਿਹੜੀ ਕਿਸੇ ਸੂਝਵਾਨ ਅਦਾਕਾਰ ਵਿੱਚ ਹੁੰਦੀ । ਛੋਟੀ ਉਮਰ ਦੇ ਬਾਵਜੂਦ ਉਹ ਚੀਜ਼ਾਂ ਨੂੰ ਬਹੁਤ ਜਲਦੀ ਫੜ ਲੈਂਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇੰਡਸਟਰੀ ਉੱਤੇ ਰਾਜ ਕਰੇਗਾ । ਉਹ ਯਕੀਨਨ ਪੰਜਾਬੀ ਇੰਡਸਟਰੀ ਦਾ ਬਾਦਸ਼ਾਹ ਬਣੇਗਾ।

0 Comments
0

You may also like