ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਦਾ ਆ ਰਿਹਾ ਪਹਿਲਾ ਗੀਤ, ਗਾਇਕ ਨੇ ਸਾਂਝਾ ਕੀਤਾ ਪੋਸਟਰ

written by Shaminder | September 11, 2021

ਗਿੱਪੀ ਗਰੇਵਾਲ (Gippy Grewal) ਦੇ ਬੇਟੇ ਸ਼ਿੰਦਾ ਗਰੇਵਾਲ (Shinda Grewal) ਦਾ ਪਹਿਲਾ ਗੀਤ ‘ਆਈਸ ਕੈਪ’ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਖੁਦ ਸ਼ਿੰਦਾ ਗਰੇਵਾਲ ਨੇ ਲਿਖੇ ਹਨ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ । ਇਸ ਗੀਤ ਨੂੰ 22  ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਗਿੱਪੀ ਗਰੇਵਾਲ ਵੀ ਆਪਣੇ ਪੁੱਤਰ ਦੇ ਇਸ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ।

shinda-min Image From Instagram

ਹੋਰ ਪੜ੍ਹੋ : ਜਸਵਿੰਦਰ ਬਰਾੜ ਦੀ ਧੀ ਜਸ਼ਨ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਧੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਤੁਹਾਡੇ ਸਭ ਦੇ ਨਾਲ ਇਹ ਗੱਲ ਸਾਂਝੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਮੇਰੇ ਬੇਟੇ ਸ਼ਿੰਦਾ ਗਰੇਵਾਲ ਦਾ ਪਹਿਲਾ ਸਿੰਗਲ ਟਰੈਕ ‘ਆਈਸ ਕੈਪ’ ਨੂੰ 22 ਸਤੰਬਰ ਨੂੰ ਉਸ ਦੇ ਜਨਮ ਦਿਨ ‘ਤੇ ਰਿਲੀਜ਼ ਕੀਤਾ ਜਾਵੇਗਾ।

gippy grewal and shinda grewal funny video-min image source- instagram

ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ । ਸ਼ਿੰਦਾ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ । ਅਰਦਾਸ ਫ਼ਿਲਮ ‘ਚ ਜਿੱਥੇ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਸੀ । ਉੱਥੇ ਹੀ ਹੁਣ ਉਹ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਏਗਾ ।

ਇਸ ਫ਼ਿਲਮ ‘ਚ ਸ਼ਹਿਨਾਜ਼ ਗਿੱਲ ਵੀ ਨਜ਼ਰ ਆਏਗੀ । ਗਿੱਪੀ ਗਰੇਵਾਲ ਆਪਣੇ ਬੇਟਿਆਂ ਦੀ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਸ਼ਿੰਦਾ ਗਰੇਵਾਲ ਦੇ ਵੀਡੀਓਜ਼ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਸ਼ਿੰਦਾ ਮਸਤੀ ਕਰਦਾ ਦਿਖਾਈ ਦਿੰਦਾ ਹੈ ।

0 Comments
0

You may also like