ਗਿੱਪੀ ਗਰੇਵਾਲ ਦੇ ਗਾਣੇ ‘ਅੰਗਰੇਜ਼ੀ ਬੀਟ’ ਪਿੱਛੇ ਹੈ ਦਿਲਚਸਪ ਕਹਾਣੀ, ਤੁਹਾਡੇ ਦਿਲ ਨੂੰ ਵੀ ਛੂਹ ਜਾਵੇਗੀ ਕਹਾਣੀ

written by Rupinder Kaler | October 07, 2021

ਗਿੱਪੀ ਗਰੇਵਾਲ (Gippy Grewal )ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ, ਜੋ ਪੰਜਾਬੀ ਇੰਡਸਟਰੀ ਨੂੰ ਸਿਰਫ਼ ਹਿੱਟ ਗਾਣੇ ਹੀ ਨਹੀਂ ਦਿੰਦਾ ਆ ਰਿਹਾ ਹੈ ਬਲਕਿ ਹਿੱਟ ਫ਼ਿਲਮਾਂ ਵੀ ਦੇ ਰਿਹਾ ਹੈ । ਗਿੱਪੀ ਨੇ ਆਪਣੇ ਕਰੀਅਰ ਵਿੱਚ ਬਹੁਤ ਹਿੱਟ ਗਾਣੇ ਦਿੱਤੇ ਹਨ ਪਰ ਉਹਨਾਂ ਦਾ ਗਾਣਾ ‘ਅੰਗਰੇਜ਼ੀ ਬੀਟ’ (Angreji Beat) ਸੁਪਰ ਡੁਪਰ ਹਿੱਟ ਗਾਣਾ ਸੀ । ਜਿਸ ਦੀ ਧੁਮ ਬਾਲੀਵੁੱਡ ਵਿੱਚ ਵੀ ਸੁਣਾਈ ਦਿੱਤੀ ਸੀ । ਇਸ ਗਾਣੇ ਦੇ ਬੋਲ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦੇ ਹਨ, ਪਰ ਇਸ ਦੀ ਵੀਡੀਓ ਵੀ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ ।

singer gippy Image From Instagram

ਹੋਰ ਪੜ੍ਹੋ :

ਲਖੀਮਪੁਰ ਖੀਰੀ ‘ਚ ਮਾਰੇ ਗਏ ਕਿਸਾਨ ਲਵਪ੍ਰੀਤ ਅਤੇ ਗੁਰਵਿੰਦਰ ਸਿੰਘ ਦੀਆਂ ਭੈਣਾਂ ਨੇ ਕਿਹਾ ਸਾਨੂੰ ਨਹੀਂ ਚਾਹੀਦਾ ਮੁਆਵਜ਼ਾ, ਜਲਦ ਮਿਲੇ ਇਨਸਾਫ਼

Gippy Grewal -min Image From Instagram

ਖ਼ਾਸ ਕਰਕੇ ਵੀਡੀਓ ਦਾ ਉਹ ਹਿੱਸਾ ਜਿਸ ਵਿੱਚ ਗਿੱਪੀ ਗਰੇਵਾਲ ਤੇ ਹਨੀ ਸਿੰਘ  ( Honey Singh) ਸਕੂਟਰ ਤੇ ਆਉਂਦੇ ਹਨ । ਗਾਣੇ ਦੀ ਵੀਡੀਓ ਦੇ ਇਸ ਹਿੱਸੇ ਨੂੰ ਫ਼ਿਲਮਾਉਣ ਪਿੱਛੇ ਇੱਕ ਕਹਾਣੀ ਹੈ । ਜਿਸ ਦਾ ਖੁਲਾਸਾ ਗਿੱਪੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਕਹਿੰਦੇ ਹਨ ਕਿ ਚੰਡੀਗੜ੍ਹ ਦੇ ਨੇੜੇ ਇਸ ਗਾਣੇ ਦੀ ਸ਼ੂਟਿੰਗ ਚਲ ਰਹੀ ਸੀ, ਤੇ ਜਦੋਂ ਗਾਣਾ ਸ਼ੂਟ ਹੋ ਗਿਆ ਤਾਂ ਗਿੱਪੀ ਨੂੰ ਮਿਲਣ ਲਈ ਉਹਨਾਂ ਦਾ ਇੱਕ ਫੈਨ ਸੈੱਟ ਤੇ ਆਇਆ ਸੀ।

singer gippy grewal Image From Instagram

ਪਰ ਗਿੱਪੀ ਦੇ ਬਾਊਸਰਾਂ ਨੇ ਉਸ ਫੈਨ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ । ਇਸ ਬਾਰੇ ਜਦੋਂ ਗਿੱਪੀ ਨੂੰ ਪਤਾ ਲੱਗਾ ਤਾਂ ਓਸ ਫੈਨ ਨੂੰ ਗਿੱਪੀ ਨੇ ਅੰਦਰ ਲਿਆਉਣ ਲਈ ਕਹਿ ਦਿੱਤਾ। ਤੇ ਜਦੋਂ ਗਿੱਪੀ ਨੇ ਓਸ ਫੈਨ ਨੂੰ ਸਕੂਟਰ ਤੇ ਆਉਂਦੇ ਤੇ ਲੋਈ ਲਪੇਟੇ ਵੇਖਿਆ ਤਾਂ ਗਿੱਪੀ ਨੂੰ ਉਹਨਾਂ ਦੇ ਪੁਰਾਣੇ ਦਿਨ ਯਾਦ ਆ ਗਏ, ਜਦੋਂ ਓਹ ਆਪਣੇ ਫਾਦਰ ਸਾਬ ਨੂੰ ਖੇਤਾਂ ਵਿਚ ਚਾਹ ਤੇ ਖਾਣਾ ਫੜਾਉਣ ਜਾਂਦੇ ਸੀ।

ਫੇਰ ਗਿੱਪੀ ਨੇ ਕੁਝ ਸੋਚ ਕੇ ਹਨੀ ਨਾਲ ਗੱਲ ਕੀਤੀ ਤੇ ਕਿਹਾ ਅਸੀਂ ਵੀ ਕੁਛ ਇਹੋ ਜਿਹਾ ਸ਼ੂਟ ਕਰਦੇ ਆਂ। ਉਦੋਂ ਉਹਨਾਂ ਨੇ ਆਪਣੇ ਫੈਨ ਦਾ ਸਕੂਟਰ ਲੈ ਕੇ ਹੀ ਇਹ ਸੀਨ ਸ਼ੂਟ ਕਰ ਲਿਆ, ਜੌ ਕਿ ਅੱਜ ਬਹੁਤ ਮਸ਼ਹੂਰ ਹੈ। ਇਸ ਗਾਣੇ ਵਿੱਚ ਦੋਹਾਂ ਨੇ ਟੋਪੀਆਂ ਵੀ ਪਾਈਆਂ ਹੋਈਆਂ ਹਨ । ਦੋਵਾਂ ਨੇ ਸਿਰ ਤੇ ਟੋਪੀਆਂ ਸਿਰਫ ਇਸ ਲਈ ਪਾਈਆਂ ਸੀ ਕਿਉਂਕਿ ਉਹ ਗਾਣੇ ਦਾ ਸ਼ੂਟ ਪੂਰਾ ਕਰ ਚੁੱਕੇ ਸੀ, ਤੇ ਉਹਨਾਂ ਸਾਰਾ ਮੇਕਅਪ ਤੇ ਵਾਲਾਂ ਤੋਂ ਜੈੱਲ ਲਾਹ ਲਿਆ ਸੀ। ਦੁਬਾਰਾ ਮੇਕਅੱਪ ਕਰਨ ਦੀ ਬਜ਼ਾਏ ਉਹਨਾਂ ਨੇ ਟੋਪੀਆਂ ਪਾਉਣਾ ਠੀਕ ਸਮਝਿਆ ।

0 Comments
0

You may also like