ਗੋਲਕ ਬੁਗਨੀ ਬੈਂਕ ਤੇ ਬਟੂਆ ਉੱਤੇ ਟਿਕੀਆਂ ਨੇ ਹਰੀਸ਼ ਵਰਮਾ ਦੀਆਂ ਨਜ਼ਰਾਂ

written by Gulshan Kumar | April 02, 2018

ਹਰੀਸ਼ ਵਰਮਾ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀ ਹੈ, ਉਹਨਾਂ ਦੀ ਐਕਟਿੰਗ ਦੇ ਲੱਖਾਂ ਦੀਵਾਨੇ ਨੇ। ਜੱਟ ਟਿੰਕਾ ਦਾ ਉਹਨਾਂ ਦਾ ਕਿਰਦਾਰ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ। ਯਾਰ ਅਣਮੁੱਲੇ ਨੇ ਉਹਨਾਂ ਨੂੰ ਸੱਭ ਦਾ ਫ਼ੇਵਰੇਟ ਬਣਾ ਦਿੱਤਾ ਸੀ। ਪਰ ਇਹ ਗੱਲ ਬੀਤੇ ਜ਼ਮਾਨੇ ਦੀ ਹੋ ਚੁੱਕੀ ਹੈ।

ਉਸ ਦੇ ਬਾਦ ਉਹਨਾਂ ਦੀਆਂ ਕਈ ਫ਼ਿਲਮਾਂ ਆਈਆਂ, ਤੇ ਗਈਆਂ ਹੋ ਗਈਆਂ। ਫ਼ਿਲਮਾਂ ਵਿਚਲੇ ਉਹਨਾਂ ਦੇ ਕਿਰਦਾਰ ਨੂੰ ਲੋਕਾਂ ਦਾ ਪਿਆਰ ਤਾਂ ਮਿਲਦਾ ਪਰ ਫ਼ਿਲਮਾਂ ਕੁਛ ਖਾਸ ਕਮਾਲ ਨਾ ਦਿਖਾ ਪਾਈਆਂ।

ਪਰ ਹੁਣ ਕਾਫ਼ੀ ਟਾਈਮ ਬਾਦ ਗੋਲਕ ਬੁਗਨੀ ਬੈਂਕ ਤੇ ਬਟੂਆ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹਨਾਂ ਦੇ ਪੁਰਾਣੇ ਦਿਨ ਵਾਪਿਸ ਆਉਣ ਵਾਲੇ ਨੇ।ਇਸ ਫ਼ਿਲਮ ਵਿਚਲੇ ਉਹਨਾਂ ਦੇ ਨੀਟੇ ਦੇ ਕਿਰਦਾਰ ਨੂੰ ਸਾਰੇ ਪਸੰਦ ਕਰ ਰਹੇ ਨੇ। ਫ਼ਿਲਮ ਦਾ ਟਰੇਲਰ ਇਕ ਹਫ਼ਤੇ ਵਿੱਚ ਹੀ 2 ਮਿਲੀਅਨ ਵਿਉਜ਼ ਕਰੌਸ ਕਰ ਗਿਆ ਹੈ।

ਫ਼ਿਲਮ ਦੇ ਟਰੇਲਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਿੰਨੀ ਸ਼ਾਨਦਾਰ ਹੋਵੇਗੀ।ਇਹ ਫ਼ਿਲਮ ਕੱਲੀ ਹਰੀਸ਼ ਵਰਮਾ ਹੀ ਨਹੀਂ ਬੱਲਕੇ ਸਿੰਮੀ ਚਹਿਲ ਦੇ ਕਰੀਅਰ ਲਈ ਵੀ ਬਹੁਤ ਲਾਹੇਬੰਧ ਸਿੱਧ ਹੋਏਗੀ।

ਹਰੀਸ਼ ਵਰਮਾ ਫ਼ਿਲਮ ਦੀ ਫ਼ੁੱਲ ਪਰਮੋਸ਼ਨ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਆਪਣੇ ਫ਼ੈਂਸ ਨੂੰ ਅਪੀਲ ਕੀਤੀ ਹੈ ਕਿ ਉਹ 13 ਅਪ੍ਰੈਲ ਨੂੰ ਸਿਨੇਮਾ ਘਰ ਜ਼ਰੂਰ ਜਾਣ।

Edited By: Gourav Kochhar

0 Comments
0

You may also like