ਅਰਜੁਨ ਕਪੂਰ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੀ ਇਸ ਗੱਲ ਤੋਂ ਹੋਏ ਪ੍ਰਭਾਵਿਤ

written by Rupinder Kaler | August 10, 2021

ਅਰਜੁਨ ਕਪੂਰ (arjun kapoor)  ਨੇ ਨੀਰਜ ਚੋਪੜਾ (neeraj-chopra) ਨੂੰ ਦੇਸ਼ ਦਾ ਮਾਣ ਦੱਸਿਆ ਹੈ। ਅਰਜੁਨ ਕਪੂਰ ਨੇ ਵੀ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ ।ਅਰਜੁਨ ਕਪੂਰ ਨੀਰਜ ਚੋਪੜਾ ਦੀ ਇਸ ਉਪਲਬਧੀ ਤੋਂ ਬਹੁਤ ਪ੍ਰਭਾਵਿਤ ਹਨ। 12 ਸਾਲ ਦੀ ਉਮਰ ਵਿੱਚ, ਨੀਰਜ ਚੋਪੜਾ (neeraj-chopra) ਦਾ ਭਾਰ 90 ਕਿਲੋ ਹੋ ਗਿਆ ਸੀ। ਇਸ ਉਮਰ ਵਿੱਚ ਉਸ ਨੂੰ ਮੋਟਾਪੇ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ । ਨਾ ਸਿਰਫ ਉਸ ਨੇ ਆਪਣਾ ਭਾਰ ਘਟਾਇਆ ਬਲਕਿ ਦੇਸ਼ ਦਾ ਮਾਣ ਵੀ ਵਧਾਇਆ ।

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਸੈਲੀਬ੍ਰੇਟੀ ਕਿਲਰ’ ਰਿਲੀਜ਼

ਅਰਜੁਨ ਕਪੂਰ (arjun kapoor)  ਨੀਰਜ ਚੋਪੜਾ ਦੀ ਜਿੱਤ ਅਤੇ ਭਾਰ ਘਟਾਉਣ ਦੇ ਸਫਰ ਤੋਂ ਬਹੁਤ ਖੁਸ਼ ਹਨ। ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਨੀਰਜ ਚੋਪੜਾ ਦੀ ਪ੍ਰਸ਼ੰਸਾ ਕੀਤੀ ਹੈ। ਅਰਜੁਨ ਕਪੂਰ (arjun kapoor)  ਨੇ ਲਿਖਿਆ “ਮੋਟਾਪੇ ਨਾਲ ਲੜਾਈ ਸਰੀਰਕ ਅਤੇ ਮਾਨਸਿਕ ਤੌਰ ਤੇ ਥਕਾ ਦੇਣ ਵਾਲੀ ਹੈ।

ਨੀਰਜ ਚੋਪੜਾ ਨੇ ਨਾ ਸਿਰਫ ਮੋਟਾਪੇ ਨੂੰ ਹਰਾਇਆ, ਬਲਕਿ ਦੇਸ਼ ਲਈ ਓਲੰਪਿਕ ਸੋਨ ਤਮਾਗਾ ਵੀ ਜਿੱਤਿਆ। ਨੀਰਜ, ਤੁਸੀਂ ਮੇਰੇ ਲਈ ਅਤੇ ਇਸ ਪੂਰੇ ਦੇਸ਼ ਲਈ ਇੱਕ ਪ੍ਰੇਰਨਾ ਹੋ।’ ਅਰਜੁਨ ਕਪੂਰ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ । ਲੋਕ ਇਸ ਤੇ ਲਗਾਤਾਰ ਆਪਣੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like