ਗੋਲਡਨ ਸਟਾਰ ਮਲਕੀਤ ਸਿੰਘ ਜਲਦ ਹੀ ਕਰਨ ਜਾ ਰਹੇ ਹਨ ਵੱਡੇ ਪਰਦੇ ’ਤੇ ਵਾਪਸੀ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

Reported by: PTC Punjabi Desk | Edited by: Rupinder Kaler  |  November 16th 2021 11:12 AM |  Updated: November 16th 2021 12:04 PM

ਗੋਲਡਨ ਸਟਾਰ ਮਲਕੀਤ ਸਿੰਘ ਜਲਦ ਹੀ ਕਰਨ ਜਾ ਰਹੇ ਹਨ ਵੱਡੇ ਪਰਦੇ ’ਤੇ ਵਾਪਸੀ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਗੋਲਡਨ ਸਟਾਰ ਮਲਕੀਤ ਸਿੰਘ ( Golden Star Malkit Singh ) ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ, ਪਰ ਹੁਣ ਉਹ ਜਲਦ ਹੀ ਵੱਡੇ ਪਰਦੇ ‘ਤੇ ਦਿਖਾਈ ਦੇਣ ਜਾ ਰਹੇ ਹਨ । ਮਲਕੀਤ ਸਿੰਘ ਬਹੁਤ ਜਲਦ ਹੀ 'ਲੇਖ' ਨਾਮ ਦੀ ਫਿਲਮ ਵਿੱਚ ਨਜ਼ਰ ਆਉਣਗੇ । ਖ਼ਬਰਾਂ ਮੁਤਾਬਿਕ ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਯਾਨੀ ਯੂਨਾਈਟਿਡ ਕਿੰਗਡਮ ਵਿੱਚ ਸ਼ੁਰੂ ਹੋ ਗਈ ਹੈ । ਜਿਸ ਦੀਆਂ ਤਸਵੀਰਾਂ ਮਲਕੀਤ ਸਿੰਘ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ । ਇਹ ਹੀ ਨਹੀਂ ਉਹਨਾਂ ( Golden Star Malkit Singh ) ਨੇ ਆਪਣੀ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ ।

Malkit Singh -min Image From Instagram

ਹੋਰ ਪੜ੍ਹੋ :

ਲੰਮੀ ਬਰੇਕ ਤੋਂ ਬਾਅਦ ਜਸਵਿੰਦਰ ਬਰਾੜ ਇੱਕ ਫਿਰ ਮਿਊਜ਼ਿਕ ਇੰਡਸਟਰੀ ਵਿੱਚ ਹੋਈ ਸਰਗਰਮ, ਨਵੇਂ ਗਾਣੇ ਦਾ ਟੀਜ਼ਰ ਰਿਲੀਜ਼

Pic Courtesy: Instagram

ਖ਼ਬਰਾਂ ਮੁਤਾਬਿਕ ਫ਼ਿਲਮ ਦੀ ਕਹਾਣੀ ਬਹੁਤ ਹੀ ਭਾਵੁਕ ਕਰਨ ਵਾਲੀ ਹੈ । ਫ਼ਿਲਮ ਦੀ ਕਹਾਣੀ ਉਹਨਾਂ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਿਹੜੇ ਰੋਜ਼ੀ ਰੋਟੀ ਲਈ ਵਿਦੇਸ਼ੀ ਮੁਲਕਾਂ ਵਿੱਚ ਪਰਵਾਸ ਕਰਦੇ ਹਨ । ਮਲਕੀਤ ਮੁਤਾਬਕ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ ਜਿਸ ਦੀ ਪੂਰੀ ਸ਼ੂਟਿੰਗ ਇੰਗਲੈਂਡ 'ਚ ਹੋਵੇਗੀ। ਇਸ ਫਿਲਮ ਰਾਹੀਂ ਮਲਕੀਤ ਸਿੰਘ ( Golden Star Malkit Singh ) ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰ ਰਹੇ ਹਨ ।

Pic Courtesy: Instagram

ਇਸ ਫ਼ਿਲਮ ਨੂੰ ਰਿੱਕੀ ਚੌਹਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ । ਫਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ।ਤੁਹਾਨੂੰ ਦੱਸ ਦਿੰਦੇ ਹਾ ਕਿ ਮਲਕੀਤ ( Golden Star Malkit Singh ) ਨੇ ਦਿਲਜੀਤ ਦੋਸਾਂਝ ਦੀ 'ਡਿਸਕੋ ਸਿੰਘ', ਬਿੰਨੂ ਢਿੱਲੋਂ ਦੀ 'ਬੈਂਡ ਵਾਜੇ' ਵਰਗੀਆਂ ਕਈ ਪੰਜਾਬੀ ਫਿਲਮਾਂ ਵਿੱਚ ਕੈਮਿਓ ਭੂਮਿਕਾਵਾਂ ਦਿੱਤੀਆਂ ਹਨ । ਪਰ ਇਸ ਫ਼ਿਲਮ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network