ਭਾਰਤੀ ਸਿੰਘ ਦੇ ਘਰੋਂ ਆ ਰਹੀ ਗੁੱਡ ਨਿਊਜ਼, ਜਲਦ ਬਣਨਗੇ ਮਾਪੇ

written by Shaminder | December 10, 2021

ਭਾਰਤੀ ਸਿੰਘ  (Bharti Singh) ਅਤੇ ਹਰਸ਼ ਲਿੰਬਾਚੀਆ (Harsh Limbachiyaa)ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ । ਖ਼ਬਰਾਂ ਹਨ ਕਿ ਕਾਮੇਡੀ ਕਵੀਨ ਜਲਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦੇਣ ਜਾ ਰਹੇ ਹਨ । ਦੋਵਾਂ ਦੇ ਇੱਕ ਕਰੀਬੀ ਦੋਸਤ ਨੇ ਇਨ੍ਹਾਂ ਖ਼ਬਰਾਂ ਨੂੰ ਕਨਫਰਮ ਕੀਤਾ ਹੈ । ਹਰਸ਼ ਅਤੇ ਭਾਰਤੀ ਨੇ ਇਸ ਬਾਰੇ ਆਫੀਸ਼ੀਅਲ ਤੌਰ ‘ਤੇ ਐਲਾਨ ਨਹੀਂ ਕੀਤਾ ਹੈ । ਪਰ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਖੁਸ਼ ਖ਼ਬਰੀ ਦੇਣ ਜਾ ਰਹੇ ਹਨ ।ਫਿਲਹਾਲ ਉਹ ਜ਼ਿਆਦਾ ਬਾਹਰ ਵੀ ਨਹੀਂ ਜਾ ਰਹੀ ਹੈ ਅਤੇ ਸਭ ਕੁਝ ਬਹੁਤ ਲੋਅ ਪ੍ਰੋਫਾਈਲ ਰੱਖਿਆ ਹੋਇਆ ਹੈ।

BHARTI SINGH image source: instagram

ਹੋਰ ਪੜ੍ਹੋ : ਹਰਫ ਚੀਮਾ ਅਤੇ ਕੰਵਰ ਗਰੇਵਾਲ ਦਾ ਨਵਾਂ ਗੀਤ ‘ਪੰਜਾਬ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਖ਼ਬਰਾਂ ਮੁਤਾਬਿਕ ਜਦੋਂ ਭਾਰਤੀ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਤਾਂ ਉਸ ਨੇ ਨਾ ਤਾਂ ਇਸ ਖੁਸ਼ਖਬਰੀ ਨੂੰ ਸਵੀਕਾਰ ਕੀਤਾ ਅਤੇ ਨਾ ਹੀ ਇਸ ਖਬਰ ਦਾ ਖੰਡਨ ਕੀਤਾ। ਭਾਰਤੀ ਨੇ ਕਿਹਾ, 'ਮੈਂ ਨਾ ਤਾਂ ਇਸ ਤੋਂ ਇਨਕਾਰ ਕਰਾਂਗੀ ਅਤੇ ਨਾ ਹੀ ਪੁਸ਼ਟੀ ਕਰਾਂਗੀ। ਪਰ ਜਦੋਂ ਸਹੀ ਸਮਾਂ ਆਇਆ ਤਾਂ ਮੈਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਾਂਗੀ। ਮੈਂ ਇਸਨੂੰ ਲੁਕਾ ਨਹੀਂ ਸਕਦੀ, ਇਹ ਛੁਪਾਉਣ ਵਾਲੀ ਕੋਈ ਚੀਜ਼ ਨਹੀਂ ਹੈ।

Bharti-Singh image From instagram

ਇਸ ਲਈ ਜਦੋਂ ਵੀ ਮੈਂ ਇਸਦਾ ਖੁਲਾਸਾ ਕਰਨਾ ਚਾਹਾਂਗੀ, ਮੈਂ ਇਸਨੂੰ ਜਨਤਕ ਤੌਰ 'ਤੇ ਕਰਾਂਗੀ। ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਆਪਣੇ ਕਾਮੇਡੀ ਸ਼ੋਅਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । ਉਸ ਦੇ ‘ਲੱਲੀ’ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਭਾਰਤੀ ਸਿੰਘ ਨੇ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਕਰੜੀ ਮਿਹਨਤ ਕੀਤੀ ਹੈ । ਅੰਮ੍ਰਿਤਸਰ ਚੋਂ ਨਿਕਲ ਕੇ ਸੁਫ਼ਨਿਆਂ ਦੀ ਨਗਰੀ ਮੁੰਬਈ ‘ਚ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ । ਹਰਸ਼ ਦੇ ਨਾਲ ਭਾਰਤੀ ਸਿੰਘ ਨੇ ਲਵ ਮੈਰਿਜ ਕਰਵਾਈ ਸੀ ।

 

View this post on Instagram

 

A post shared by Bharti Singh (@bharti.laughterqueen)

You may also like